ਅਮਰਨਾਥ ਯਾਤਰਾ : ਦਿਲ ਦਾ ਦੌਰਾ ਪੈਣ ਨਾਲ 2 ਸ਼ਰਧਾਲੂਆਂ ਦਾ ਹੋਈ ਮੌਤ
Thursday, Jul 13, 2017 - 01:47 PM (IST)

ਸ਼੍ਰੀਨਗਰ— ਅਮਰਨਾਥ ਦੀ ਪਵਿੱਤਰ ਗੁਫਾ ਦੇ ਨਜ਼ਦੀਕ ਦਰਸ਼ਨ ਕਰਨ ਜਾ ਰਹੇ ਯਾਤਰੀਆਂ ਵਿਚੋਂ 2 ਯਾਤਰੀਆਂ ਦੀ ਦਿਲ ਦਾ ਦੌਰਾ ਪੈਣ 'ਤੇ ਮੌਤ ਹੋ ਗਈ। ਅੱਤਵਾਦੀ ਹਮਲੇ ਵਿਚ ਸ਼ਰਧਾਲੂਆਂ ਦੀ ਮੌਤ ਤੋਂ ਬਾਅਦ ਹੁਣ ਤੱਕ ਅਮਰਨਾਥ ਯਾਤਰਾ ਵਿਚ ਮਰਨ ਵਾਲੇ ਯਾਤਰੀਆਂ ਦੀ ਸੰਖਿਆ 18 ਤੱਕ ਪਹੁੰਚ ਗਈ ਹੈ। ਅਧਿਕਾਰੀਆਂ ਵਲੋਂ ਮਿਲੀ ਜਾਣਕਾਰੀ ਅਨੁਸਾਰ, ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ 'ਤੇ ਸ਼ਨਾਖਤ ਤੋਂ ਬਾਅਦ ਪਤਾ ਲੱਗਿਆ ਕਿ ਇਨ੍ਹਾਂ ਚੋਂ ਸਾਧੂ ਰਾਜੇਂਦਰ ਪ੍ਰਸਾਦ ਝਰਖੰਡ ਦੇ ਰਹਿਣ ਵਾਲੇ ਸਨ, ਜਦੋਂਕਿ ਮਹਾਦੇਵ ਬੇਲਵਾਨ ਪੰਜਤਰਨੀ ਮਹਾਰਸ਼ਟਰ ਦੇ ਨਿਵਾਸੀ ਸਨ।