ਚਾਮੁੰਡਾ ਨੰਦੀਕੇਸ਼ਵਰ ਧਾਮ 'ਚ ਸ਼ਰਧਾਲੂਆਂ ਨੇ ਦਿਲ ਖੋਲ੍ਹ ਕੇ ਕੀਤਾ ਦਾਨ, ਚੜ੍ਹਾਇਆ 19 ਲੱਖ ਦਾ ਚੜ੍ਹਾਵਾ

01/28/2023 2:03:45 PM

ਧਰਮਸ਼ਾਲਾ (ਨ੍ਰਿਪਜੀਤ)- ਪ੍ਰਸਿੱਧ ਸ਼ਕਤੀਪੀਠ ਚਾਮੁੰਡਾ ਨੰਦੀਕੇਸ਼ਵਰ ਧਾਮ 'ਚ ਸ਼ਰਧਾਲੂਆਂ ਵਲੋਂ 19 ਲੱਖ 20 ਹਜ਼ਾਰ ਰੁਪਏ ਦਾ ਚੜ੍ਹਾਵਾ ਚੜ੍ਹਾਇਆ ਗਿਆ ਹੈ। ਕੋਰੋਨਾ ਦੇ ਦੌਰ ਤੋਂ ਬਾਅਦ ਮੰਦਰ ਦੇ ਚੜ੍ਹਾਵੇ 'ਚ ਹੌਲੀ-ਹੌਲੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਮੰਦਰ ਅਧਿਕਾਰੀ ਅਤੇ ਸਬ-ਡਿਵੀਜ਼ਨਲ ਮੈਜਿਸਟ੍ਰੇਟ ਧਰਮਸ਼ਾਲਾ ਸ਼ਿਲਪੀ ਬੇਕਤਾ ਨੇ ਦੱਸਿਆ ਕਿ ਕਮੇਟੀ ਵੱਲੋਂ 28 ਦਸੰਬਰ ਨੂੰ ਮੰਦਰ ਦੇ ਦਾਨ ਬਾਕਸ ਖੋਲ੍ਹੇ ਗਏ ਸਨ ਅਤੇ ਦਾਨ ਦੀ ਗਿਣਤੀ ਕੀਤੀ ਗਈ ਸੀ। ਜਿਸ ਵਿਚ ਮੰਦਰ ਪ੍ਰਸ਼ਾਸਨ ਨੂੰ 19 ਲੱਖ 20 ਹਜ਼ਾਰ ਰੁਪਏ ਦਾ ਦਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦੌਰ ਤੋਂ ਬਾਅਦ ਮੰਦਰ ਲਈ ਦਾਨ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਚਾਮੁੰਡਾ ਮੰਦਰ 'ਚ ਸਹੂਲਤਾਂ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ।

ਸਬ-ਡਿਵੀਜ਼ਨਲ ਮੈਜਿਸਟ੍ਰੇਟ ਨੇ ਦੱਸਿਆ ਕਿ ਚਾਮੁੰਡਾ ਮੰਦਰ 'ਚ ਸ਼ਰਧਾਲੂਆਂ ਲਈ ਆਨਲਾਈਨ ਦਾਨ ਕਰਨ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਸ਼ਰਧਾਲੂ ਹੁਣ ਕਿਊਆਰ ਕੋਡ ਰਾਹੀਂ ਵੀ ਮੰਦਰ 'ਚ ਦਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਸ਼ਰਧਾਲੂਆਂ ਲਈ ਸ਼ੁਰੂ ਕੀਤੀ ਗਈ ਆਨਲਾਈਨ ਦਾਨ ਦੀ ਵਿਵਸਥਾ ਦੇ ਵੀ ਸਾਕਾਰਤਮਕ ਨਤੀਜੇ ਮਿਲ ਰਹੇ ਹਨ। 

ਮੰਦਰ ਪ੍ਰਸ਼ਾਸਨ ਨੂੰ ਆਨਲਾਈਨ ਰਾਹੀਂ ਕਰੀਬ 2 ਲੱਖ 50 ਹਜ਼ਾਰ ਰੁਪਏ ਦਾ ਦਾਨ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਕਿਊਆਰ ਕੋਡ ਮੰਦਰ ਦੀਆਂ ਕੰਧਾਂ ਦੇ ਬਾਹਰ ਲਾਇਆ ਗਿਆ ਸੀ ਪਰ ਹੁਣ ਪ੍ਰਸ਼ਾਸਨ ਵਲੋਂ ਮੰਦਰ ਦੇ ਅੰਦਰ ਵੀ ਕਿਊਆਰ ਕੋਡ ਲਾਏ ਗਏ ਹਨ ਅਤੇ ਹੁਣ ਜੋ ਵੀ ਸ਼ਰਧਾਲੂ ਆਫ਼ਲਾਈਨ ਦਾਨ ਨਹੀਂ ਦੇਣਾ ਚਾਹੁੰਦੇ ਹਨ, ਉਹ ਆਨਲਾਈਨ ਰਾਹੀਂ ਵੀ ਦਾਨ ਦੇ ਸਕਦੇ ਹਨ।


 


Tanu

Content Editor

Related News