ਚੰਨ ਗ੍ਰਹਿਣ ਸੂਤਕ ਕਾਰਨ ਬਦਰੀਨਾਥ, ਕੇਦਾਰਨਾਥ ਸਮੇਤ ਸਾਰੇ ਮੰਦਰ ਹੋਏ ਬੰਦ
Saturday, Oct 28, 2023 - 06:30 PM (IST)
ਦੇਹਰਾਦੂਨ- ਦੇਸ਼ ਵਿਆਪੀ ਚੰਨ ਗ੍ਰਹਿਣ ਦੌਰਾਨ ਸ਼ਨੀਵਾਰ ਲੱਗਭਗ 4 ਵਜੇ ਦੇਵਭੂਮੀ ਉੱਤਰਾਖੰਡ ਸਥਿਤ ਸਾਰੇ ਮੰਦਰਾਂ ਦੇ ਕਿਵਾੜ ਸ਼ੁੱਕਰਵਾਰ ਨੂੰ ਬ੍ਰਹਮਾ ਮਹੂਰਤ ਤੱਕ ਲਈ ਬੰਦ ਹੋ ਗਏ। ਬਦਰੀਨਾਥ ਅਤੇ ਕੇਦਾਰਨਾਥ ਮੰਦਰ ਸਣੇ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਸਾਰੇ ਮੰਦਰਾਂ ਦੇ ਕਿਵਾੜ 4 ਵਜੇ ਬੰਦ ਹੋ ਗਏ।
ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੇ ਨੇ ਦੱਸਿਆ ਕਿ ਗ੍ਰਹਿਣ ਕਾਲ ਦਾ ਸਮਾਂ 28 ਅਕਤੂਬਰ ਰਾਤ 1 ਵਜ ਕੇ 4 ਮਿੰਟ ਹੈ। 9 ਘੰਟੇ ਪਹਿਲਾਂ ਸੂਤਕ ਕਾਲ ਸ਼ੁਰੂ ਹੋਣ ਕਾਰਨ ਦੋਹਾਂ ਮੰਦਰ ਅਤੇ ਮੰਦਰ ਕਮੇਟੀ ਦੇ ਸਾਰੇ ਮੰਦਰ ਬੰਦ ਕਰ ਦਿੱਤੇ ਗਏ ਹਨ। ਹੁਣ ਕੱਲ ਐਤਵਾਰ 29 ਅਕਤੂਬਰ ਨੂੰ ਸਵੇਰੇ ਸ਼ੁੱਧੀਕਰਨ ਮਗਰੋਂ ਬ੍ਰਹਮਾ ਮਹੂਰਤ ਵਿਚ ਖੁੱਲਣਗੇ। ਮੀਡੀਆ ਮੁਖੀ ਡਾ. ਹਰੀਸ਼ ਗੌੜ ਨੇ ਦੱਸਿਆ ਕਿ ਬਦਰੀਨਾਥ ਮੰਦਰ ਆਰਤੀ ਤੋਂ ਬਾਅਦ ਬੰਦ ਹੋਇਆ।