ਸ਼ਰਧਾਲੂ ਨੇ ਸ਼ਿਰਡੀ ਦੇ ਸਾਈਂ ਬਾਬਾ ਨੂੰ ਚੜ੍ਹਾਇਆ ਸੋਨੇ ਦਾ ਮੁਕੁਟ
Saturday, Aug 13, 2022 - 10:21 AM (IST)
ਸ਼ਿਰਡੀ– ਆਂਧਰਾ ਪ੍ਰਦੇਸ਼ ਦੇ ਇਕ ਵਿਅਕਤੀ ਨੇ ਮਹਾਰਾਸ਼ਟਰ ਦੇ ਸ਼ਿਰਡੀ ਸ਼ਹਿਰ ’ਚ ਸਥਿਤ ਸਾਈਂ ਬਾਬਾ ਮੰਦਰ ਨੂੰ 36.98 ਲੱਖ ਰੁਪਏ ਮੁੱਲ ਦਾ ਸੋਨੇ ਦਾ ਇਕ ਮੁਕੁਟ ਅਤੇ 33,000 ਰੁਪਏ ਮੁੱਲ ਦੀ ਚਾਂਦੀ ਦੀ ਇਕ ਥਾਲੀ ਦਾਨ ਕੀਤੀ ਹੈ। ਮੰਦਰ ਦਾ ਪ੍ਰਬੰਧਨ ਕਰਨ ਵਾਲੇ ਟਰੱਸਟ ਦੀ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਾਈਂ ਬਾਬਾ ਸੰਸਥਾ ਟਰੱਸਟ ਦੀ ਮੁੱਖ ਕਾਰਜਕਾਰੀ ਅਧਿਕਾਰੀ ਭਾਗਿਆ ਸ੍ਰੀ ਬਨਾਇਤ ਨੇ ਦੱਸਿਆ ਕਿ ਸਤੀਸ਼ ਪ੍ਰਭਾਕਰ ਅੰਨਾਮ (57) ਨੇ ਰੱਖੜੀ ਦੇ ਮੌਕ ’ਤੇ ਵੀਰਵਾਰ ਨੂੰ 770 ਗ੍ਰਾਮ ਭਾਰ ਦਾ ਸੋਨੇ ਦਾ ਇਕ ਮੁਕੁਟ ਅਤੇ 620 ਗ੍ਰਾਮ ਦੀ ਚਾਂਦੀ ਦੀ ਇਕ ਥਾਲੀ ਦਾਨ ’ਚ ਦਿੱਤੀ। ਅੰਨਾਮ ਇਕ ਸਾਬਕਾ ਵਿਧਾਇਕ ਹੈ ਅਤੇ ਆਂਧਰਾ ਪ੍ਰਦੇਸ਼ ਦੇ ਬਪਤਲਾ ਜ਼ਿਲ੍ਹੇ ਦਾ ਵਾਸੀ ਹੈ।