ਕੋਰੋਨਾ ਕਾਲ ’ਚ ਇਹ ਕੰਪਨੀ ਲਿਆਈ ਸਭ ਤੋਂ ਸਸਤਾ ‘ਆਕਸੀਮੀਟਰ’

Thursday, Apr 29, 2021 - 04:59 PM (IST)

ਕੋਰੋਨਾ ਕਾਲ ’ਚ ਇਹ ਕੰਪਨੀ ਲਿਆਈ ਸਭ ਤੋਂ ਸਸਤਾ ‘ਆਕਸੀਮੀਟਰ’

ਗੈਜੇਟ ਡੈਸਕ– ਕੋਵਿਡ-19 ਦੇ ਇਸ ਦੌਰ ’ਚ ਉਂਗਲੀਆਂ ’ਤੇ ਲਗਾਉਣ ਵਾਲਾ ਪਲਸ ਆਕਸੀਮੀਟਰ ਬਹੁਤ ਹੀ ਜ਼ਰੂਰੀ ਹੋ ਗਿਆ ਹੈ ਅਤੇ ਇਸ ਜ਼ਰੂਰਤ ਨੂੰ ਵੇਖਦੇ ਹੋਏ ਡੀਟਲ ਇੰਡੀਆ ਦੇ ਹੈਲਥਅਤੇ ਹਾਈਜਿਨ ਵਰਟਿਕਲ ਡੀਟਲਪ੍ਰੋ (Detelpro) ਨੇ 799 ਰੁਪਏ ਦੀ ਕੀਮਤ ’ਚ ਆਕਸੀਮੀਟਰ ਲਾਂਚ ਕੀਤਾ ਹੈ, ਹਾਲਾਂਕਿ ਜੀ.ਐੱਸ.ਟੀ. ਅਲੱਗ ਤੋਂ ਦੇਣਾ ਹੋਵੇਗਾ। ਦੱਸ ਦੇਈਏ ਕਿ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ’ਚ ਪ੍ਰਧਾਨ ਮੰਤਰੀ ਨਰਿੰਦਰ ਮਦੀ ਨੇ ਆਕਸੀਜਨ ਸੰਬੰਧਿਤ ਉਪਕਰਣਾਂ ’ਤੇ 3 ਮਹੀਨਿਆਂ ਲਈ ਬੇਸਿਕ ਕਸਟਮ ਡਿਊਟੀ ਅਤੇ ਹੈਲਥ ਸੈੱਸ ਦੀ ਛੋਟ ਦਾ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ

ਪੂਰਾ ਦੇਸ਼ ਕੋਵਿਡ-19 ਦੀ ਦੂਜੀ ਲਹਿਰ ਦੀ ਚਪੇਟ ’ਚ ਹੈ, ਇਸ ਲਈ ਐਕਟਿਵ ਕੋਵਿਡ-19 ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜ਼ਿਆਦਾਤਰ ਲੋਕ ਘਰ ’ਚ ਆਈਸੋਲੇਟ ਹਨ ਅਤੇ ਘਰ ’ਚ ਨਿਯਮਿਤ ਰੂਪ ਨਾਲ ਆਕਸੀਜਨ ਨੂੰ ਮਾਨਿਟਰ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਹੈ। 

ਇਹ ਵੀ ਪੜ੍ਹੋ– ਇਕ ਚੰਗਾ Pulse Oximeter ਖ਼ਰੀਦਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਦਹਿਸ਼ਤ ’ਚ ਲੋਕ ਭਰੋਸੇਮੰਦ ਅਤੇ ਸਸਤੇ ਮੈਡੀਕਲ ਉਪਕਰਣਾਂ ਦੀ ਭਾਲ ਕਰ ਰਹੇ ਹਨ। ਇਸ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਨੇ ਸਭ ਤੋਂ ਸਸਤਾ ਆਕਸੀਮੀਟਰ ਲਾਂਚ ਕੀਤਾ ਹੈ। ਡੀਟਲ ਦੇ ਇਸ ਆਕਸੀਮੀਟਰ ਦੀ ਵਿਕਰੀ www.detel-india.com ਅਤੇ www.b2badda.com ’ਤੇ ਹੋ ਰਹੀ ਹੈ।

 ਇਹ ਵੀ ਪੜ੍ਹੋ– ਹੋਰ ਕੌਣ ਚਲਾ ਰਿਹੈ ਤੁਹਾਡੇ ਨਾਂ ਦਾ ਸਿਮ ਕਾਰਡ, ਘਰ ਬੈਠੇ ਮਿੰਟਾਂ ’ਚ ਕਰੋ ਪਤਾ

ਇਸ ਦੀ ਲਾਂਚਿੰਗ ’ਤੇ ਡੀਟਲਪ੍ਰੋ ਦੇ ਸੰਸਥਾਪਕ ਡਾ. ਯੋਗੇਸ਼ ਭਾਟੀਆ ਨੇ ਇਸ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਸੀਂ ਮਹਿੰਗੇ ਮੈਡੀਕਲ ਬਿੱਲਾਂ ਨੂੰ ਘੱਟ ਕਰਨਾ ਚਾਹੁੰਦੇ ਹਾਂ ਅਤੇ ਆਪਣੇ ਗਾਹਕਾਂ ਨੂੰ ਕੁਝ ਹੋਰ ਨਹੀਂ ਸਗੋਂ ਸਭ ਤੋਂ ਚੰਗੇ ਮੈਡੀਕਲ ਉਪਕਰਣ ਉਪਲੱਬਧ ਕਰਵਾਉਣਾ ਚਾਹੁੰਦੇ ਹਾਂ। ਸਾਡੇ ਡੀਟਲਪ੍ਰੋ ਆਕਸੀਮੀਟਰ ਨਾਲ ਬਹੁਤ ਸਾਰੇ ਲੋਕਾਂ ਨੂੰ ਮਦਦ ਮਿਲੇਗੀ ਕਿਉਂਕਿ ਨਾ ਸਿਰਫ ਘਰਾਂ ਸਗੋਂ ਹਸਪਤਾਲਾਂ ’ਚ ਵੀ ਆਕਸੀਜਨ ਦੀ ਮਾਨਿਟਰਿੰਗ ਕਰਨ ਵਾਲੇ ਜ਼ਰੂਰੀ ਉਪਕਰਣਾਂ ਦੀ ਸਖ਼ਤ ਲੋੜ ਹੈ। ਅਸੀਂ ਸਰਕਾਰ ਦੇ ਨਾਲ ਹੱਥ ਮਿਲਾ ਕੇ ਆਪਣੇ ਕਿਫਾਇਤੀ ਆਕਸੀਮੀਟਰ ਉਪਲੱਬਧ ਕਰਵਾਉਂਦੇ ਹੋਏ ਦੇਸ਼ ਦੀ ਸੇਵਾ ਲਈ ਤਿਆਰ ਹਾਂ। 

ਇਹ ਵੀ ਪੜ੍ਹੋ– ਟੈਲੀਗ੍ਰਾਮ ’ਚ ਜਲਦ ਆਉਣ ਵਾਲਾ ਹੈ ਇਹ ਸ਼ਾਨਦਾਰ ਫੀਚਰ, ਵਟਸਐਪ ਨੂੰ ਮਿਲੇਗੀ ਟੱਕਰ


author

Rakesh

Content Editor

Related News