ਦੇਸ਼ ਸੇਵਾ 'ਚ PM ਮੋਦੀ ਦੇ 20 ਸਾਲ, ਅਮਿਤ ਸ਼ਾਹ ਨੇ ਕਈ ਟਵੀਟ ਕਰ ਸਾਂਝੀਆਂ ਕੀਤੀਆਂ ਇਹ ਖ਼ਾਸ ਗੱਲਾਂ

10/7/2020 2:35:03 PM

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ 130 ਕਰੋੜ ਦੇਸ਼ ਵਾਸੀਆਂ ਦੀਆਂ ਇੱਛਾਵਾਂ ਨੂੰ ਸਹੀ ਮਾਇਨੇ 'ਚ ਸਮਝ ਸਕਦੇ ਹਨ। ਪੀ.ਐੱਮ. ਮੋਦੀ ਆਪਣੀ ਸੋਚ ਨਾਲ ਮਜ਼ਬੂਤ, ਆਧੁਨਿਕ ਅਤੇ ਆਤਮਨਿਰਭਰ ਭਾਰਤ ਦਾ ਨਿਰਮਾਣ ਕਰ ਰਹੇ ਹਨ। ਅਮਿਤ ਸ਼ਾਹ ਨੇ ਪੀ.ਐੱਮ. ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਬਣਨ ਅਤੇ ਉਸ ਦੇ ਬਾਅਦ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਅੱਜ ਯਾਨੀ ਬੁੱਧਵਾਰ ਨੂੰ ਲੜੀਵਾਰ ਟਵੀਟ ਕੀਤੇ ਹਨ।

PunjabKesariਉਨ੍ਹਾਂ ਨੇ ਲਿਖਿਆ ਹੈ,''7 ਅਕਤੂਬਰ ਦੇਸ਼ ਦੇ ਇਤਿਹਾਸ 'ਚ ਇਕ ਬਹੁਤ ਮਹੱਤਵਪੂਰਨ ਦਿਨ ਹੈ। 2001 'ਚ ਅੱਜ ਹੀ ਦੇ ਦਿਨ ਨਰਿੰਦਰ ਮੋਦੀ ਜੀ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁਕੀ ਅਤੇ ਉਸ ਦਿਨ ਤੋਂ ਸ਼ੁਰੂ ਹੋਇਆ ਬਿਨਾਂ ਰੁਕੇ, ਬਿਨਾਂ ਆਰਾਮ ਕੀਤੇ ਹਰ ਦਿਨ ਦੇਸ਼ ਹਿੱਤ ਅਤੇ ਜਨਸੇਵਾ 'ਚ ਸਮਰਪਿਤ ਇਕ ਅਜਿਹਾ ਸਫ਼ਰ, ਜਿਸ ਨੇ ਹਮੇਸ਼ਾ ਨਵੇਂ ਆਯਾਮ ਸਥਾਪਤ ਕੀਤੇ।''

PunjabKesariਇਕ ਹੋਰ ਟਵੀਟ 'ਚ ਉਨ੍ਹਾਂ ਨੇ ਲਿਖਿਆ ਹੈ,''ਜੇਕਰ ਕੋਈ ਸਹੀ ਮਾਇਨੇ 'ਚ 130 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਨੂੰ ਸਮਝ ਸਕਦਾ ਹੈ ਤਾਂ ਉਹ ਨਰਿੰਦਰ ਮੋਦੀ ਜੀ ਹਨ। ਆਪਣੀ ਦੂਰਦਰਸ਼ੀ ਸੋਚ ਨਾਲ ਉਹ ਅਜਿਹੇ ਭਾਰਤ ਦਾ ਨਿਰਮਾਣ ਕ ਰਹੇ ਹਨ, ਜੋ ਮਜ਼ਬੂਤ, ਆਧੁਨਿਕ ਅਤੇ ਆਤਮਨਿਰਭਰ ਹੋਵੇ। ਇਕ ਜਨਪ੍ਰਤੀਨਿਧੀ ਦੇ ਰੂਪ 'ਚ ਉਨ੍ਹਾਂ ਦੇ 20ਵੇਂ ਸਾਲ 'ਤੇ ਉਨ੍ਹਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ।'' ਉਨ੍ਹਾਂ ਦੀ ਅਸਾਧਾਰਣ ਅਗਵਾਈ ਅਤੇ ਮਾਰਗਦਰਸ਼ਨ 'ਚ ਰਾਸ਼ਟਰ ਕਲਿਆਣ ਦੇ ਪ੍ਰਤੀ ਕੰਮ ਕਰਨਾ ਮੇਰੇ ਲਈ ਬਹੁਤ ਹੀ ਮਾਣ ਦੀ ਗੱਲ ਹੈ।

PunjabKesariਸ਼ਾਹ ਨੇ ਕਿਹਾ ਹੈ,''ਭਾਵੇਂ ਭੁਜ ਨੂੰ ਭਿਆਨਕ ਭੂਚਾਲ ਤੋਂ ਬਾਹਰ ਕੱਢ ਕੇ ਵਿਕਾਸ ਦੀ ਰਾਹ 'ਤੇ ਅੱਗੇ ਕਰਨਾ ਹੋਵੇ ਜਾਂ ਗੁਜਰਾਤ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਬਣਾਉਣਾ ਹੋਵੇ, ਆਪਣੀ ਮਿਹਨਤ ਅਤੇ ਦੂਰਦਰਸ਼ੀ ਸੋਚ ਨਾਲ ਦੇਸ਼ ਨੂੰ ਵਿਕਾਸ ਅਤੇ ਤਰੱਕੀ ਦਾ ਇਕ ਗੁਜਰਾਤ ਮਾਡਲ ਦੇਣਾ ਹੋਵੇ, ਇਹ ਸਿਰਫ਼ ਅਤੇ ਸਿਰਫ਼ ਮੋਦੀ ਜੀ ਦੀ ਵਚਨਬੱਧਤਾ ਦਾ ਹੀ ਨਤੀਜਾ ਹੈ। ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ 'ਤੇ ਨਰਿੰਦਰ ਮੋਦੀ ਜੀ ਪ੍ਰਦੇਸ਼ 'ਚ ਵਿਕਾਸ ਦੀ ਕ੍ਰਾਂਤੀ ਲਿਆਏ ਅਤੇ ਪ੍ਰਧਾਨ ਮੰਤਰੀ ਦੇ ਰੂਪ 'ਚ ਵੱਖ-ਵੱਖ ਇਤਿਹਾਸਕ ਯੋਜਨਾਵਾਂ ਅਤੇ ਕੰਮਾਂ ਨਾਲ ਕਰੋੜਾਂ ਗਰੀਬ, ਕਿਸਾਨ, ਬੀਬੀਆਂ ਅਤੇ ਸਮਾਜ ਤੋਂ ਵਾਂਝੇ ਵਰਗ ਨੂੰ ਮਜ਼ਬੂਤ ਕਰ ਕੇ ਉਨ੍ਹਾਂ ਦੇ ਜੀਵਨ 'ਚ ਇਕ ਸਕਾਰਾਤਮਕ ਤਬਦੀਲੀ ਲਿਆ ਰਹੇ ਹਨ।'' 

ਦੱਸਣਯੋਗ ਹੈ ਕਿ ਸ਼੍ਰੀ ਮੋਦੀ 7 ਅਕਤੂਬਰ 2001 ਨੂੰ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣੇ ਸਨ ਅਤੇ ਉਸ ਦੇ ਬਾਅਦ ਤੋਂ 20 ਸਾਲ ਦੀ ਇਸ ਸਿਆਸੀ ਯਾਤਰਾ 'ਤੇ ਭਾਜਪਾ ਨੇ ਉਨ੍ਹਾਂ ਦੇ ਹਰ ਸਾਲ ਦੀ ਇਕ ਮੁੱਖ ਉਪਲੱਬਧੀ 'ਤੇ ਬੁੱਧਵਾਰ ਨੂੰ 'ਹਰ ਸਾਲ ਖਾਸ ਹੈ' ਦੀ ਇਕ ਸਿਰੀਜ਼ ਜਾਰੀ ਕੀਤੀ ਹੈ।


DIsha

Content Editor DIsha