ਵਿਧਾਨ ਸਭਾ ਡਿਪਟੀ ਸਪੀਕਰ ਲੋਬੋ ਨੂੰ ਕੈਬਨਿਟ ''ਚ ਕੀਤਾ ਜਾ ਸਕਦਾ ਹੈ ਸ਼ਾਮਲ: CM ਸਾਵੰਤ
Wednesday, Jun 19, 2019 - 12:36 PM (IST)

ਪਣਜੀ—ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕੈਬਨਿਟ 'ਚ ਫੇਰਬਦਲ ਕਰ ਕੇ ਵਿਧਾਨ ਸਭਾ ਡਿਪਟੀ ਸਪੀਕਰ ਮਾਈਕਲ ਲੋਬੋ ਨੂੰ ਮੰਤਰੀ ਬਣਾਉਣ ਦੇ ਸੰਕੇਤ ਦਿੱਤੇ ਹਨ। ਸਾਵੰਤ ਨੇ ਕਿਹਾ ਸੀ ਕਿ ਉੱਤਰੀ ਗੋਆ ਦੇ ਕਾਲੰਗੂਟ ਵਿਧਾਨ ਸਭਾ ਸੀਟ ਤੋਂ ਦੋ ਵਾਰ ਭਾਜਪਾ ਵਿਧਾਇਕ ਲੋਬੋ ਨੂੰ ਜਲਦੀ ਹੀ ਸੂਬੇ 'ਚ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਮਾਪੁਸਾ ਦੇ ਪਾਰਾ ਪਿੰਡ 'ਚ ਲੋਬੋ ਦੇ ਜਨਮਦਿਨ ਦੀ ਪਾਰਟੀ ਦੌਰਾਨ ਇਹ ਗੱਲ ਕੀਤੀ ਸੀ। ਜ਼ਿਕਰਯੋਗ ਹੈ ਕਿ ਲੋਬੋ ਲੰਬੇ ਸਮੇਂ ਤੋਂ ਆਪਣੇ ਲਈ ਮੰਤਰੀ ਅਹੁਦੇ ਦੀ ਮੰਗ ਕਰ ਰਹੇ ਸੀ।