ਜੰਮੂ ਕਸ਼ਮੀਰ ''ਚ ਨਵੇਂ ਮੰਤਰੀਆਂ ''ਚ ਹੋਈ ਵਿਭਾਗਾਂ ਦੀ ਵੰਡ

Friday, Oct 18, 2024 - 04:23 PM (IST)

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਪ੍ਰਦੇਸ਼ 'ਚ ਸਰਕਾਰ ਗਠਨ ਤੋਂ ਬਾਅਦ ਨਵੇਂ ਮੰਤਰੀਆਂ ਨੂੰ ਵਿਭਾਗ ਸੌਂਪ ਦਿੱਤੇ ਹਨ। ਉੱਪ ਮੁੱਖ ਮੰਤਰੀ ਸੁਰਿੰਦਰ ਕੁਮਾਰ ਚੌਧਰੀ ਨੂੰ ਲੋਕ ਨਿਰਮਾਣ (ਆਰ ਐਂਡ ਬੀ), ਉਦਯੋਗ ਅਤੇ ਵਣਜ, ਖਨਨ, ਮਜ਼ਦੂਰ ਅਤੇ ਰੁਜ਼ਗਾਰ ਤੇ ਕੌਸ਼ਲ ਵਿਕਾਸ ਵਿਭਾਗ ਸੌਂਪੇ ਗਏ ਹਨ। ਸੁਸ਼੍ਰੀ ਸਕੀਨਾ ਇਟੂ ਸਿਹਤ ਅਤੇ ਮੈਡੀਕਲ ਸਿੱਖਿਆ, ਸਕੂਲੀ ਸਿੱਖਿਆ, ਉੱਚ ਸਿੱਖਿਆ ਅਤੇ ਸਮਾਜ ਕਲਿਆਣ ਦਾ ਪ੍ਰਬੰਧਨ ਕਰੇਗੀ। ਇਸੇ ਤਰ੍ਹਾਂ ਜਾਵੇਦ ਅਹਿਮਦ ਰਾਣਾ ਨੂੰ ਜਲ ਸ਼ਕਤੀ, ਜੰਗਲਾਤ, ਵਾਤਾਵਰਣ ਅਤੇ ਜਨਜਾਤੀ ਮਾਮਲਿਆਂ ਦਾ ਚਾਰਜ ਦਿੱਤਾ ਗਿਆ ਹੈ। ਜਾਵੀਦ ਅਹਿਮਦ ਡਾਰ ਨੂੰ ਖੇਤੀ ਉਤਪਾਦਨ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ, ਸਹਿਕਾਰਿਤਾ ਅਤੇ ਚੋਣਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਸਤੀਸ਼ ਸ਼ਰਮਾ ਖਾਧ, ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲੇ, ਟਰਾਂਸਪੋਰਟ, ਵਿਗਿਆਨ ਅਤੇ ਤਕਨਾਲੋਜੀ, ਸੂਚਨਾ ਤਕਨਾਲੋਜੀ, ਯੂਥ ਸੇਵਾ ਅਤੇ ਖੇਡ ਅਤੇ ਏ.ਆਰ.ਆਈ. ਅਤੇ ਸਿਖਲਾਈ ਵਿਭਾਗ ਸੰਭਾਲਣਗੇ। ਉੱਪ ਰਾਜਪਾਲ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਸਰਕਾਰ ਦੇ ਕੰਮਕਾਜ ਦੇ ਲੈਣ-ਦੇਣ ਨਿਯਮ, 2019 ਦੇ ਨਿਯਮ 4 (2) ਅਨੁਸਾਰ ਮੰਤਰੀਆਂ ਦਾ ਚਾਰਜ ਸੌਂਪਿਆ। ਆਦੇਸ਼ 'ਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਮੰਤਰੀਆਂ ਨਹੀਂ ਵੰਡੇ ਗਏ ਕੋਈ ਵੀ ਹੋਰ ਵਿਭਾਗ ਜਾਂ ਵਿਸ਼ਾ ਮੁੱਖ ਮੰਤਰੀ ਕੋਲ ਰਹਿਣਗੇ। ਦੱਸਣਯੋਗ ਹੈ ਕਿ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਪਹਿਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਆਪਣੇ ਕੈਬਨਿਟ 'ਚ 5 ਮੰਤਰੀਆਂ ਨੂੰ ਚੁਣਿਆ- 2 ਕਸ਼ਮੀਰ ਤੋਂ ਅਤੇ ਤਿੰਨ ਜੰਮੂ ਤੋਂ। ਉਮਰ ਨੇ ਪਹਿਲੇ 2008 ਤੋਂ 2014 ਤੱਕ ਜੰਮੂ ਕਸ਼ਮੀਰ ਸਰਕਾਰ ਦੀ ਅਗਵਾਈ ਕੀਤੀ ਸੀ, ਜਦੋਂ ਇਹ ਖੇਤਰ ਪੂਰਨ ਰਾਜ ਸੀ ਅਤੇ ਇਸ ਨੂੰ ਧਾਰਾ 370 ਦੇ ਅਧੀਨ ਵਿਸ਼ੇਸ਼ ਦਰਜਾ ਪ੍ਰਾਪਤ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News