ਦੇਵਰੀਆ ਕਤਲਕਾਂਡ : CM ਯੋਗੀ ਨੇ ਜ਼ਖ਼ਮੀ ਬੱਚੇ ਨਾਲ ਕੀਤੀ ਮੁਲਾਕਾਤ
Tuesday, Oct 03, 2023 - 04:24 PM (IST)
ਗੋਰਖਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੰਗਲਵਾਰ ਨੂੰ ਗੋਰਖਪੁਰ ਦੇ ਬਾਬਾ ਰਾਘਵ ਦਾਸ ਗੋਰਖਪੁਰ ਮੈਡੀਕਲ ਕਾਲਜ ਦਾ ਦੌਰਾ ਕੀਤਾ ਅਤੇ ਸੋਮਵਾਰ ਨੂੰ ਦੇਵਰੀਆ ਦੇ ਰੂਦਰਪੁਰ ਖੇਤਰ 'ਚ ਹੋਏ ਸਮੂਹਿਕ ਕਤਲਕਾਂਡ 'ਚ ਜ਼ਖ਼ਮੀ ਹੋਏ 8 ਸਾਲਾ ਬੱਚੇ ਨਾਲ ਮੁਲਾਕਾਤ ਕੀਤੀ। ਰਾਜ ਸਰਕਾਰ ਦੇ ਇਕ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਦੇਵਰੀਆ ਕਾਂਡ 'ਚ ਜ਼ਖ਼ਮੀ ਹੋਏ ਬੱਚੇ ਅਨਮੋਲ ਦੁਬੇ ਨਾਲ ਮੁਲਾਕਾਤ ਕੀਤੀ ਅਤੇ ਉਸ ਦਾ ਹਾਲ ਪੁੱਛਿਆ। ਇਸ ਦੌਰਾਨ ਆਦਿਤਿਆਨਾਥ ਭਾਵੁਕ ਨਜ਼ਰ ਆਏ।
ਇਹ ਵੀ ਪੜ੍ਹੋ : ਮੌਤ ਦੇ ਮੂੰਹ 'ਚ ਲੈ ਗਿਆ ਗੂਗਲ ਮੈਪ, 2 ਡਾਕਟਰਾਂ ਦੀ ਹੋਈ ਦਰਦਨਾਕ ਮੌਤ
ਉਨ੍ਹਾਂ ਨੇ ਡਾਕਟਰਾਂ ਨੂੰ ਬੱਚੇ ਦਾ ਬਿਹਤਰ ਇਲਾਜ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਮੈਡੀਕਲ ਕਾਲਜ 'ਚ ਵਿਸ਼ੇਸ਼ ਸੰਚਾਰੀ ਰੋਗ ਕੰਟਰੋਲ ਮੁਹਿੰਮ ਦਾ ਉਦਘਾਟਨ ਕਰਨ ਦੇ ਨਾਲ ਹੀ ਡੇਂਗੂ ਵਾਰਡ ਦਾ ਵੀ ਨਿਰੀਖਣ ਕੀਤਾ ਅਤੇ ਭਰਤੀ ਮਰੀਜ਼ਾਂ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਦੇਵਰੀਆ ਜ਼ਿਲ੍ਹੇ ਦੇ ਰੂਦਰਪੁਰ ਖੇਤਰ 'ਚ ਫਤਿਹਪੁਰ ਪਿੰਡ ਸਥਿਤ ਲੇਹੜਾ ਟੋਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਸੋਮਵਾਰ ਨੂੰ ਇਕ ਹੀ ਪਰਿਵਾਰ ਦੇ 5 ਜੀਆਂ ਸਮੇਤ 6 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕਾਂ 'ਚ ਅਨਮੋਲ ਦੇ ਪਿਤਾ ਸੱਤਿਆ ਪ੍ਰਕਾਸ਼ ਦੁਬੇ (54), ਮਾਂ ਕਿਰਨ ਦੁਬੇ (52), ਭੈਣਾਂ ਸਲੋਨੀ (18), ਨੰਦਿਨੀ (10) ਅਤੇ ਭਰਾ ਗਾਂਧੀ (15) ਸ਼ਾਮਲ ਹੈ। ਇਸ ਵਾਰਦਾਤ 'ਚ ਅਨਮੋਲ ਜ਼ਖ਼ਮੀ ਹੋ ਗਿਆ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8