ਦਿੱਲੀ-NCR ''ਚ ਸੰਘਣੀ ਧੁੰਦ ਕਾਰਨ ਕਈ ਉਡਾਣਾਂ ਪ੍ਰਭਾਵਿਤ

Friday, Dec 20, 2019 - 09:19 AM (IST)

ਦਿੱਲੀ-NCR ''ਚ ਸੰਘਣੀ ਧੁੰਦ ਕਾਰਨ ਕਈ ਉਡਾਣਾਂ ਪ੍ਰਭਾਵਿਤ

ਨਵੀਂ ਦਿੱਲੀ—ਦਿੱਲੀ-ਐੱਨ.ਸੀ.ਆਰ ਸਮੇਤ ਪੂਰੇ ਉਤਰੀ ਭਾਰਤ 'ਚ ਠੰਡ ਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਕਾਰਨ ਦਿੱਲੀ ਦੇ ਪਾਲਮ 'ਚ ਸਵੇਰਸਾਰ 7 ਵਜੇ ਕੋਹਰੇ ਕਾਰਨ ਵਿਜ਼ੀਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ। ਖਰਾਬ ਮੌਸਮ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਦਿੱਲੀ ਹਵਾਈ ਅੱਡੇ 'ਤੇ ਕਈ ਉਡਾਣਾਂ ਪ੍ਰਭਾਵਿਤ ਹੋਈਆ, ਟੇਕ ਆਫ ਅਤੇ ਲੈਂਡਿੰਗ ਜਾਰੀ ਹੈ। ਏਅਰਪੋਰਟ ਅਥਾਰਿਟੀ ਨੇ ਯਾਤਰੀਆਂ ਤੋਂ ਆਪਣੀਆਂ ਫਲਾਈਟਾਂ ਬਾਰੇ ਅਪਡੇਟ ਲੈਣ ਦੀ ਸਲਾਹ ਦਿੱਤੀ ਹੈ।

PunjabKesari

ਲਗਾਤਾਰ ਤਾਪਮਾਨ ਘੱਟਣ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਤੋਂ ਇਲਾਵਾ ਪੰਜਾਬ, ਰਾਜਸਥਾਨ, ਹਰਿਆਣਾ, ਚੰਡੀਗੜ੍ਹ , ਪੱਛਮੀ ਉਤਰ ਪ੍ਰਦੇਸ਼ਾਂ 'ਚ ਸੰਘਣੀ ਧੁੰਦ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ , ਉਤਰਾਂਖੰਡ ਅਤੇ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ 'ਚ ਬਰਫਬਾਰੀ ਹੋ ਰਹੀ ਹੈ।

ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ 'ਚ ਕੜਾਕੇ ਦੀ ਠੰਡ ਪੈ ਰਹੀ ਹੈ। ਰਾਸ਼ਟਰੀ ਰਾਜਧਾਨੀ 'ਚ ਬੁੱਧਵਾਰ ਨੂੰ ਮੌਸਮ ਦੀ ਸਭ ਤੋਂ ਸਰਦ ਸਵੇਰ ਰਹੀ। ਮੌਸਮ ਵਿਭਾਗ ਮੁਤਾਬਕ ਦਿੱਲੀ ਦਾ ਤਾਪਮਾਨ ਬੁੱਧਵਾਰ ਸਵੇਰੇ ਸੱਤ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


author

Iqbalkaur

Content Editor

Related News