ਸੰਘਣੀ ਧੁੰਦ 'ਚ ਘਿਰੀ ਦਿੱਲੀ, ਸਾਹ ਲੈਣਾ ਹੋਇਆ ਔਖਾ, ਗੰਭੀਰ' ਸ਼੍ਰੇਣੀ 'ਚ ਪੁੱਜਾ AQI
Tuesday, Nov 19, 2024 - 12:55 PM (IST)
ਨਵੀਂ ਦਿੱਲੀ : ਦਿੱਲੀ 'ਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਸੰਘਣਾ ਧੂੰਆਂ ਛਾਇਆ ਰਿਹਾ ਅਤੇ ਪ੍ਰਦੂਸ਼ਣ ਦਾ ਪੱਧਰ 488 'ਤੇ ਪਹੁੰਚੇ AQI ਦੇ ਨਾਲ 'ਬਹੁਤ ਗੰਭੀਰ' ਸ਼੍ਰੇਣੀ 'ਚ ਪਹੁੰਚ ਗਿਆ। ਧੀਮੀ ਹਵਾਵਾਂ ਅਤੇ ਡਿੱਗਦੇ ਤਾਪਮਾਨ ਕਾਰਨ ਪ੍ਰਦੂਸ਼ਕ ਕਣਾਂ ਨੂੰ ਫਿਲਟਰ ਕਰਨਾ ਔਖਾ ਹੋ ਗਿਆ। ਦਿੱਲੀ ਦੇ ਆਸ-ਪਾਸ ਦੇ ਖੇਤਰਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਇਸ ਵਿੱਚੋਂ ਨਿਕਲਦਾ ਧੂੰਆਂ ਅਤੇ ਪ੍ਰਦੂਸ਼ਣ ਠੰਡੀ ਹਵਾ ਵਿੱਚ ਮਿਲ ਜਾਂਦੇ ਹਨ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ ਅਨੁਸਾਰ ਸੋਮਵਾਰ ਨੂੰ ਦਿੱਲੀ ਵਿੱਚ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਿਕਾਰਡ ਕੀਤੀ ਗਈ, ਜਦੋਂ ਪਾਰਾ ਪਿਛਲੀ ਰਾਤ 16.2 ਡਿਗਰੀ ਸੈਲਸੀਅਸ ਤੋਂ ਡਿੱਗ ਕੇ 12.3 ਡਿਗਰੀ ਸੈਲਸੀਅਸ ਹੋ ਗਿਆ।
ਇਹ ਵੀ ਪੜ੍ਹੋ - Alert! 10 ਸੂਬਿਆਂ 'ਚ ਜ਼ਬਰਦਸਤ ਠੰਡ, 9 'ਚ ਮੀਂਹ ਤੇ ਗੜੇਮਾਰੀ ਦੀ ਚਿਤਾਵਨੀ, ਜਾਣੋ ਕਿਹੋ ਜਿਹਾ ਰਹੇਗਾ ਮੌਸਮ?
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ, ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ (AQI) ਸਵੇਰੇ 9 ਵਜੇ 488 ਦਰਜ ਕੀਤਾ ਗਿਆ। ਰਾਜਧਾਨੀ ਦੇ 32 ਨਿਗਰਾਨੀ ਕੇਂਦਰਾਂ ਵਿੱਚੋਂ 31 ਵਿੱਚ AQI ਪੱਧਰ 480 ਤੋਂ ਵੱਧ ਦਰਜ ਕੀਤਾ ਗਿਆ। ਦੋ ਕੇਂਦਰਾਂ, ਅਲੀਪੁਰ ਅਤੇ ਸੋਨੀਆ ਵਿਹਾਰ ਵਿੱਚ ਇਹ ਵੱਧ ਤੋਂ ਵੱਧ 500 'ਤੇ ਖੜ੍ਹਾ ਸੀ। ਸੋਮਵਾਰ ਨੂੰ ਦਿੱਲੀ ਨੇ ਛੇ ਸਾਲਾਂ ਵਿੱਚ ਦੂਜੀ ਵਾਰ ਆਪਣੀ ਸਭ ਤੋਂ ਖ਼ਰਾਬ ਹਵਾ ਦੀ ਗੁਣਵੱਤਾ ਦਰਜ ਕੀਤੀ ਅਤੇ AQI 494 ਤੱਕ ਪਹੁੰਚ ਗਿਆ।
ਇਹ ਵੀ ਪੜ੍ਹੋ - ਅੱਜ ਜਾਂ ਭਲਕੇ ਪੈ ਸਕਦੈ ਭਾਰੀ ਮੀਂਹ, ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
ਦਿੱਲੀ ਦੀ ਹਵਾ ਦੀ ਗੁਣਵੱਤਾ ਐਤਵਾਰ ਨੂੰ ਪਹਿਲੀ ਵਾਰ 'ਗੰਭੀਰ' ਸ਼੍ਰੇਣੀ 'ਤੇ ਪਹੁੰਚ ਗਈ, ਜਿਸ ਨਾਲ ਅਗਲੀ ਸਵੇਰ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਫੇਜ਼ 4 ਦੇ ਤਹਿਤ ਸਖ਼ਤ ਪ੍ਰਦੂਸ਼ਣ ਕੰਟਰੋਲ ਉਪਾਅ ਲਾਗੂ ਕੀਤੇ ਗਏ। ਇਨ੍ਹਾਂ ਉਪਾਵਾਂ ਵਿੱਚ ਜ਼ਰੂਰੀ ਵਸਤੂਆਂ ਲੈ ਕੇ ਜਾਣ ਵਾਲੇ ਟਰੱਕਾਂ ਨੂੰ ਛੱਡ ਕੇ ਜਾਂ ਸਾਫ਼ ਈਂਧਨ (LNG/CNG/BS-VI) ਡੀਜ਼ਲ/ਇਲੈਕਟ੍ਰਿਕ ਦੀ ਵਰਤੋਂ ਕਰਨ ਵਾਲੇ ਸਾਰੇ ਟਰੱਕਾਂ ਨੂੰ ਛੱਡ ਕੇ ਹੋਰ ਟਰੱਕਾਂ ਦੇ ਦਾਖਰੇ 'ਤੇ ਪਾਬੰਦੀ, ਨਿਰਮਾਣ ਅਤੇ ਤੋੜਣ ਦੀਆਂ ਗਤੀਵਿਧੀਆਂ 'ਤੇ ਪਾਬੰਦੀ ਅਤੇ ਸਕੂਲਾਂ ਨੂੰ ਬੰਦ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਖ਼ਰਾਬ ਮੌਸਮ ਕਾਰਨ 14 ਉਡਾਣਾਂ ਪ੍ਰਭਾਵਿਤ, ਕਈਆਂ ਦਾ ਬਦਲਿਆ ਸਮਾਂ
ਸਾਲ 2017 ਵਿੱਚ ਪਹਿਲੀ ਵਾਰ ਨੋਟੀਫਾਈ ਕੀਤੇ ਗਏ 'GRAP' ਤਹਿਤ ਹਵਾ ਪ੍ਰਦੂਸ਼ਣ ਵਿਰੋਧੀ ਉਪਾਅ ਲਾਗੂ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਰਾਜਧਾਨੀ ਅਤੇ ਇਸਦੇ ਆਸ ਪਾਸ ਦੇ ਖੇਤਰਾਂ ਵਿੱਚ ਪਾਲਣਾ ਕੀਤੀ ਜਾਂਦੀ ਹੈ। ਸਥਿਤੀ ਦੀ ਗੰਭੀਰਤਾ ਦੇ ਅਧਾਰ 'ਤੇ ਦਿੱਲੀ-ਐੱਨਸੀਆਰ (ਰਾਸ਼ਟਰੀ ਰਾਜਧਾਨੀ ਖੇਤਰ) ਵਿੱਚ ਹਵਾ ਦੀ ਗੁਣਵੱਤਾ ਨੂੰ ਚਾਰ ਵੱਖ-ਵੱਖ ਪੜਾਵਾਂ ਵਿੱਚ ਸ਼੍ਰੇਣੀਬੱਧ ਕਰਦਾ ਹੈ। ਪਹਿਲਾਂ ਪੜਾਅ - 'ਖ਼ਰਾਬ' (AQI 201-300), ਦੂਜਾ ਪੜਾਅ - 'ਬਹੁਤ ਖ਼ਰਾਬ' (AQI 301-400), ਤੀਜਾ ਪੜਾਅ - 'ਗੰਭੀਰ' (AQI 401-450) ਅਤੇ ਚੌਥਾ ਪੜਾਅ - 'ਬਹੁਤ ਗੰਭੀਰ' (AQI 450) ਤੋਂ ਉੱਪਰ ਹੈ।
ਇਹ ਵੀ ਪੜ੍ਹੋ - ਵਿਆਹ 'ਚ ਲਾੜੀ ਦੀ ਭੈਣ ਨੂੰ ਨਹੀਂ ਮਿਲੀ ਮਠਿਆਈ, ਚੱਲ ਪਈਆਂ ਗੋਲੀਆਂ, ਫਿਰ...
ਮੌਸਮ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਵਾਲੇ ਨਿੱਜੀ ਮੌਸਮ ਕੇਂਦਰ 'ਸਕਾਈਮੇਟ ਵੇਦਰ' ਦੇ ਮੌਸਮ ਵਿਗਿਆਨ ਅਤੇ ਜਲਵਾਯੂ ਪਰਿਵਰਤਨ ਵਿਭਾਗ ਦੇ ਉਪ ਪ੍ਰਧਾਨ ਮਹੇਸ਼ ਪਲਾਵਤ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਸੰਘਣੀ ਧੁੰਦ ਦੇ ਨਾਲ-ਨਾਲ ਕਮਜ਼ੋਰ ਉੱਤਰ-ਪੱਛਮੀ ਹਵਾਵਾਂ ਕਾਰਨ ਪ੍ਰਦੂਸ਼ਣ ਹਵਾ ਵਿੱਚ ਫਸੇ ਹੋਏ ਹਨ। ਆਈਐਮਡੀ ਨੇ ਕਿਹਾ ਕਿ ਮੰਗਲਵਾਰ ਸਵੇਰੇ ਧੁੰਦ ਕਾਰਨ ਵਿਜ਼ੀਬਿਲਟੀ 400 ਮੀਟਰ ਤੱਕ ਘੱਟ ਗਈ ਅਤੇ ਦਿਨ ਵੇਲੇ ਵੀ ਵਿਜ਼ੀਬਿਲਟੀ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਸਵੇਰੇ 8.30 ਵਜੇ ਨਮੀ ਦਾ ਪੱਧਰ 89 ਫੀਸਦੀ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - 35 ਸਾਲ ਦਾ ਲਾੜਾ...12 ਸਾਲ ਦੀ ਲਾੜੀ, ਵੱਡੀ ਭੈਣ ਦੀ ਐਂਟਰੀ ਨੇ ਵਿਗਾੜੀ 'ਗੇਮ', ਪੁਲਸ ਵੀ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8