ਦਿੱਲੀ ਦੀ ਹਵਾ ਨੇ ਸਾਹ ਲੈਣਾ ਕੀਤਾ ਔਖਾ ! ਕੰਪਨੀਆਂ ਨੇ ਕਰਮਚਾਰੀਆਂ ਲਈ ਮੁੜ ਸ਼ੁਰੂ ਕੀਤਾ 'Work From Home'
Wednesday, Nov 12, 2025 - 02:12 PM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਹਵਾ ਦੀ ਗੁਣਵੱਤਾ ਦੇ ਬੇਹੱਦ ਖਰਾਬ ਹੋਣ ਕਾਰਨ ਕਾਰਪੋਰੇਟ ਕੰਪਨੀਆਂ ਨੇ ਇੱਕ ਵਾਰ ਫਿਰ ਆਪਣੇ ਮੁਲਾਜ਼ਮਾਂ ਲਈ 'ਵਰਕ-ਫਰਾਮ-ਹੋਮ' ਨੀਤੀਆਂ ਦਾ ਐਲਾਨ ਕਰ ਦਿੱਤਾ ਹੈ। ਨਵੀਂ ਦਿੱਲੀ ਵਿੱਚ ਔਸਤ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 400 ਨੂੰ ਪਾਰ ਕਰ ਗਿਆ ਹੈ, ਜੋ ਕਿ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਮਾੜਾ ਪੱਧਰ ਹੈ।
ਔਸਤ ਏ.ਕਿਊ.ਆਈ. 400 ਤੋਂ ਉੱਪਰ ਜਾਣ ਕਾਰਨ ਨੈਸ਼ਨਲ ਕੈਪੀਟਲ ਰੀਜਨ ਵਿੱਚ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨਵ ਦਾ ਸਟੇਜ 3 ਮੰਗਲਵਾਰ ਤੋਂ ਲਾਗੂ ਕਰ ਦਿੱਤਾ ਗਿਆ ਹੈ। ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ GRAP-3 ਪਾਬੰਦੀਆਂ ਨੂੰ ਲਾਗੂ ਕਰ ਦਿੱਤਾ ਹੈ। ਮੰਗਲਵਾਰ ਨੂੰ ਦਿੱਲੀ ਵਿੱਚ ਔਸਤ ਏ.ਕਿਊ.ਆਈ. ਵਧ ਕੇ 425 ਹੋ ਗਿਆ, ਜੋ ਗੰਭੀਰ ਸ਼੍ਰੇਣੀ ਵਿੱਚ ਆਉਂਦਾ ਹੈ।
ਇਹ ਵੀ ਪੜ੍ਹੋ- ਭਾਰਤੀ ਵਿਦੇਸ਼ ਮੰਤਰੀ ਨੇ ਕੈਨੇਡੀਅਨ FM ਅਨੀਤਾ ਆਨੰਦ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ 'ਤੇ ਕੀਤੀ ਚਰਚਾ
ਗ੍ਰੈਪ-3 ਸਟੇਜ 3 ਤਹਿਤ ਨਿੱਜੀ ਕੰਪਨੀਆਂ ਨੂੰ ਵਰਕ-ਫਰਾਮ-ਹੋਮ ਜਾਂ ਹਾਈਬ੍ਰਿਡ ਮੋਡ ਲਾਗੂ ਕਰਨ ਦੀ ਸਲਾਹ ਦਿੱਤੀ ਗਈ ਹੈ। GRAP-3 ਤਹਿਤ ਉਸਾਰੀ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ 'ਤੇ ਪਾਬੰਦੀ ਹੈ। ਇਸ ਤੋਂ ਇਲਾਵਾ, ਦਿੱਲੀ ਵਿੱਚ ਦਾਖਲ ਹੋਣ ਵਾਲੀਆਂ ਜਾਂ ਚੱਲ ਰਹੀਆਂ ਅੰਤਰ-ਰਾਜੀ ਡੀਜ਼ਲ ਬੱਸਾਂ 'ਤੇ ਵੀ ਰੋਕ ਲਗਾਈ ਗਈ ਹੈ। ਸਕੂਲਾਂ ਵਿੱਚ 5ਵੀਂ ਕਲਾਸ ਤੱਕ ਦੀਆਂ ਜਮਾਤਾਂ ਨੂੰ ਬੰਦ ਕਰਕੇ ਉਨ੍ਹਾਂ ਨੂੰ ਆਨਲਾਈਨ ਮੋਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਹਾਲਾਂਕਿ ਜ਼ਰੂਰੀ ਸੇਵਾਵਾਂ ਜਿਵੇਂ ਕਿ ਰੇਲਵੇ, ਮੈਟਰੋ, ਹਵਾਈ ਅੱਡੇ, ਰੱਖਿਆ, ਸੈਨੀਟੇਸ਼ਨ ਅਤੇ ਸਿਹਤ ਸੰਭਾਲ ਸਹੂਲਤਾਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ। ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਦਿੱਲੀ, ਗੁੜਗਾਓਂ, ਨੋਇਡਾ, ਗਾਜ਼ੀਆਬਾਦ ਅਤੇ ਫਰੀਦਾਬਾਦ ਸਥਿਤ ਕਈ ਕੰਪਨੀਆਂ ਨੇ ਕਰਮਚਾਰੀਆਂ ਨੂੰ ਵਰਕ ਫਰਾਮ ਹੋਮ ਕਰਨ ਲਈ ਕਹਿ ਦਿੱਤਾ ਹੈ।
ਇਹ ਵੀ ਪੜ੍ਹੋ- ਬੈਲਜੀਅਮ ਨੇ ਭਾਰਤ ਨਾਲ ਟੈਕਸੇਸ਼ਨ ਸਮਝੌਤੇ 'ਚ ਕੀਤਾ ਵੱਡਾ ਬਦਲਾਅ ! ਹੁਣ ਪੁਰਾਣਾ ਵਿੱਤੀ ਡਾਟਾ ਵੀ ਕਰੇਗਾ ਸਾਂਝਾ
