ਦਿੱਲੀ-NCR 'ਚ ਦਮ ਘੁੱਟਣ ਵਾਲੀ ਹਵਾ ਦਾ ਕਹਿਰ ਜਾਰੀ, AQI 450 ਤੋਂ ਪਾਰ
Thursday, Nov 13, 2025 - 11:25 AM (IST)
ਨੈਸ਼ਨਲ ਡੈਸਕ : ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਸੰਕਟ ਲਗਾਤਾਰ ਵਿਗੜਦਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਲਈ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ GRAP-3 ਪਾਬੰਦੀਆਂ ਲਗਾਈਆਂ ਗਈਆਂ ਹਨ ਪਰ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਜ਼ਮੀਨੀ ਪੱਧਰ 'ਤੇ ਅਸਫਲ ਹੁੰਦੀਆਂ ਜਾਪਦੀਆਂ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਤਾਜ਼ਾ ਅੰਕੜਿਆਂ ਅਨੁਸਾਰ ਵੀਰਵਾਰ ਸਵੇਰੇ 7 ਵਜੇ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 407 ਦਰਜ ਕੀਤਾ ਗਿਆ, ਜੋ 'ਗੰਭੀਰ' ਸ਼੍ਰੇਣੀ ਵਿੱਚ ਆਉਂਦਾ ਹੈ।
ਪੜ੍ਹੋ ਇਹ ਵੀ : ਇਕ ਵਾਰ ਫਿਰ ਕੰਬੀ ਦਿੱਲੀ : ਹੋਟਲ ਨੇੜੇ ਹੋਏ ਜ਼ਬਰਦਸਤ ਧਮਾਕੇ ਨਾਲ ਦਹਿਲ ਗਿਆ ਪੂਰਾ ਇਲਾਕਾ
ਮੁੱਖ ਖੇਤਰਾਂ ਵਿੱਚ AQI ਸਥਿਤੀ (ਗੰਭੀਰ ਸ਼੍ਰੇਣੀ ਵਿੱਚ 400 ਤੋਂ ਉੱਪਰ)
ਹਵਾ ਪ੍ਰਦੂਸ਼ਣ ਦੇ ਕਾਰਨ ਦਰਿਆਗੰਜ ਵਿਚ ਏਅਰ ਕੁਆਲਿਟੀ ਇੰਡੈਕਸ (AQI) 455, ਬਵਾਨਾ 460, ਚਾਂਦਨੀ ਚੌਕ 456, ITO 438, ਜਹਾਂਗੀਰਪੁਰੀ 447, ਆਨੰਦ ਵਿਹਾਰ 431, ਅਲੀਪੁਰ 418, ਬੁਰਾੜੀ 433, ਦਵਾਰਕਾ 401 ਦਰਜ ਕੀਤਾ ਗਿਆ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਹਵਾ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਘੱਟੋ-ਘੱਟ ਤਾਪਮਾਨ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2.9 ਡਿਗਰੀ ਘੱਟ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।
ਪੜ੍ਹੋ ਇਹ ਵੀ : Night Shift 'ਚ ਬੇਫ਼ਿਕਰ ਹੋ ਕੇ ਕੰਮ ਕਰਨ ਔਰਤਾਂ, ਮਿਲੇਗੀ ਦੁਗਣੀ ਤਨਖ਼ਾਹ! ਯੋਗੀ ਸਰਕਾਰ ਦਾ ਵੱਡਾ ਫੈਸਲਾ
ਹੋਰ ਪ੍ਰਮੁੱਖ ਸਥਾਨਾਂ 'ਤੇ ਸਥਿਤੀ
ਇੰਡੀਆ ਗੇਟ/ਕਰਤਾਵਯ ਮਾਰਗ: AQI 396 ('ਬਹੁਤ ਖ਼ਰਾਬ' ਸ਼੍ਰੇਣੀ) ਸੀ, ਜਿਥੇ ਜ਼ਹਿਰੀਲੇ ਧੂੰਏਂ ਦੀ ਇੱਕ ਮੋਟੀ ਪਰਤ ਛਾਈ ਰਹੀ। ਦਿੱਲੀ ਦੇ ਨਾਲ ਲੱਗਦੇ ਐਨਸੀਆਰ ਖੇਤਰਾਂ ਵਿੱਚ ਵੀ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ਦਾ ਔਸਤ AQI 418 ਦਰਜ ਕੀਤਾ ਗਿਆ ਸੀ। ਲਗਾਤਾਰ ਦੂਜੇ ਦਿਨ ਦਿੱਲੀ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ, ਜਿਸ ਤੋਂ ਬਾਅਦ ਨੋਇਡਾ ਦੂਜੇ ਸਥਾਨ 'ਤੇ ਰਿਹਾ। ਪ੍ਰਦੂਸ਼ਣ ਘਟਾਉਣ ਲਈ ਗ੍ਰੇਪ-1, 2 ਅਤੇ 3 ਦੇ ਤਹਿਤ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ।
ਪੜ੍ਹੋ ਇਹ ਵੀ : ਵੱਡਾ ਝਟਕਾ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਜ਼ਬਰਦਸਤ ਵਾਧਾ, ਜਾਣੋ ਨਵਾਂ ਰੇਟ
