ਤਿੰਨ ਦਿਨਾ ਦੌਰੇ 'ਤੇ ਭਾਰਤ ਆਵੇਗੀ ਡੈੱਨਮਾਰਕ ਦੀ PM ਮੈਟੇ

Tuesday, Oct 05, 2021 - 08:52 PM (IST)

ਤਿੰਨ ਦਿਨਾ ਦੌਰੇ 'ਤੇ ਭਾਰਤ ਆਵੇਗੀ ਡੈੱਨਮਾਰਕ ਦੀ PM ਮੈਟੇ

ਨਵੀਂ ਦਿੱਲੀ-ਡੈੱਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫ੍ਰੈਡਰਿਕਸਨ 9 ਅਕਤੂਬਰ ਨੂੰ ਭਾਰਤ ਦੇ ਤਿੰਨ ਦਿਨੀਂ ਦੌਰੇ 'ਤੇ ਆ ਰਹੀ ਹੈ, ਜਿਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੇ ਸੰਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕਰੇਗੀ। ਦੋਵੇ ਪੱਖ 'ਹਰਿਤ ਸਾਮਰਿਕ ਗਠਜੋੜ' ਦੇ ਖੇਤਰ 'ਚ ਪ੍ਰਗਤੀ ਦੀ ਸਮੀਖਿਆ ਵੀ ਕਰਨਗੇ। ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲਾ ਦੇ ਬਿਆਨ ਮੁਤਾਬਕ ਡੈੱਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫ੍ਰੈਡਰਿਕਸਨ 9 ਤੋਂ 11 ਅਕਤੂਬਰ ਤੱਕ ਦੀ ਭਾਰਤ 'ਤੇ ਆ ਰਹੀ ਹੈ। ਇਸ ਦੌਰਾਨ ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ। ਪ੍ਰੈਡਰਿਕਸਨ ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰੇਗੀ।

ਇਹ ਵੀ ਪੜ੍ਹੋ : ਪੁਲਾੜ 'ਚ ਪਹਿਲੀ ਵਾਰ ਫਿਲਮ ਬਣਾਉਣ ਲਈ ਰਵਾਨਾ ਹੋਇਆ ਰੂਸੀ ਦਲ

ਮੰਤਰਾਲਾ ਮੁਤਾਬਕ, ਭਾਰਤ ਅਤੇ ਡੈੱਨਮਾਰਕ ਦੇ ਦੁਵੱਲੇ ਸੰਬੰਧਾਂ 'ਚ ਨਿਯਮਿਤ ਤੌਰ 'ਤੇ ਉੱਚ ਪੱਧਰੀ ਆਦਾਨ-ਪ੍ਰਦਾਨ ਹੁੰਦੇ ਰਹਿੰਦੇ ਹਨ ਅਤੇ ਇਹ ਇਤਿਹਾਸਕ ਸੰਬੰਧਾਂ, ਸਾਂਝਾ ਲੋਕਤਾਂਤਰਿਕ ਪਰੰਪਰਾਵਾਂ ਅਤੇ ਖੇਤਰ ਲਈ ਸਾਂਝੇ ਵਿਚਾਰਾਂ ਨਾਲ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਥਿਰਤਾ 'ਤੇ ਅਧਾਰਿਤ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਹ ਯਾਤਰਾ (ਡੈੱਨਮਾਰਕ ਦੀ ਪ੍ਰਧਾਨ ਮੰਤਰੀ) ਨਾਲ ਭਾਰਤ ਅਤੇ ਡੈੱਨਮਾਰਕ ਦੇ ਕਰੀਬੀ ਅਤੇ ਦੋਸਤਾਨਾ ਸੰਬੰਧ ਅਤੇ ਮਜ਼ਬੂਤ ਹੋਣ ਦੀ ਉਮੀਦ ਹੈ। ਬਿਆਨ ਮੁਤਾਬਕ, ਇਸ ਤੋਂ ਪਹਿਲਾਂ 28 ਸਤੰਬਰ 2020 ਨੂੰ ਡਿਜੀਟਲ ਰਾਹੀਂ ਹੋਈ ਸ਼ਿਖਰ ਬੈਠਕ 'ਚ ਭਾਰਤ ਅਤੇ ਡੈੱਨਮਾਰਕ ਨੇ 'ਹਰਿਤ ਸਾਮਰਿਕ ਗਠਜੋੜ' ਸਥਾਪਤ ਕੀਤਾ ਸੀ।

ਇਹ ਵੀ ਪੜ੍ਹੋ : ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਪਹੁੰਚੇ ਪੰਜਾਬ ਦੇ CM ਚਰਨਜੀਤ ਸਿੰਘ ਚੰਨੀ

ਮੰਤਰਾਲਾ ਮੁਤਾਬਕ, ਦੋਵੇਂ ਪੱਖ ਆਪਸੀ ਹਿੱਤਾਂ ਨਾਲ ਜੁੜੇ ਖੇਤਰੀ ਅਤੇ ਬਹੁ-ਪੱਧਰੀ ਮੁੱਦਿਆਂ 'ਤੇ ਵੀ ਚਰਚਾ ਕਰਨਗੇ। ਮੰਤਰਾਲਾ ਦੇ ਬਿਆਨ ਮੁਤਾਬਕ ਭਾਰਤ ਅਤੇ ਡੈੱਨਮਾਰਕ ਦੇ ਮਜ਼ਬੂਤ ਕਾਰੋਬਾਰੀ ਅਤੇ ਨਿਵੇਸ਼ ਸੰਬੰਧ ਹਨ। ਭਾਰਤ 'ਚ ਡੈੱਨਮਾਰਕ ਦੀ 200 ਤੋਂ ਜ਼ਿਆਦਾ ਕੰਪਨੀਆਂ ਮੌਜੂਦ ਹਨ, ਜਦਕਿ ਡੈੱਨਮਾਰਕ 'ਚ 60 ਤੋਂ ਜ਼ਿਆਦਾ ਭਾਰਤੀ ਕੰਪਨੀਆਂ ਹਨ। ਇਸ 'ਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਨਵੀਂਨੀਕਰਨ ਉਰਜਾ, ਸਵੱਛ-ਤਕਨਾਲੋਜੀ, ਜਲ ਤੇ ਰਹਿੰਦ-ਖੂੰਹਦ ਪ੍ਰਬੰਧਨ, ਪੋਤ ਖੇਤਰ 'ਚ ਮਜ਼ਬੂਤ ਸਹਿਯੋਗ ਹੈ। ਬਿਆਨ ਮੁਤਾਬਕ ਡੈੱਨਮਾਰਕ ਦੀ ਪ੍ਰਧਾਨ ਮੰਤਰੀ ਆਪਣੀ ਭਾਰਤ ਯਾਤਰਾ ਦੌਰਾਨ ਵਿਚਾਰ ਮੰਚਾਂ, ਵਿਦਿਆਰਥੀ ਅਤੇ ਨਾਗਰਿਕ ਸਮਾਜ ਦੇ ਲੋਕਾਂ ਨਾਲ ਗੱਲਬਾਤ ਵੀ ਕਰੇਗੀ।

ਇਹ ਵੀ ਪੜ੍ਹੋ : ਕੈਲੀਫੋਰਨੀਆ 'ਚ ਗੋਲੀਬਾਰੀ ਕਾਰਨ ਹੋਈ 1 ਮੌਤ ਤੇ 1 ਜ਼ਖਮੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News