ਡੈੱਨਮਾਰਕ ਦਾ "ਸ਼ਹਿਜ਼ਾਦਾ ਜੋੜਾ" ਆਵੇਗਾ ਭਾਰਤ, ਮੰਤਰੀਆਂ ਸਣੇ 5 ਦਿਨ ਕਰਨਗੇ ਦੇਸ਼ ਦੀ ਯਾਤਰਾ
Wednesday, Feb 22, 2023 - 04:41 AM (IST)

ਨਵੀਂ ਦਿੱਲੀ (ਭਾਸ਼ਾ): ਡੈੱਨਮਾਰਕ ਦੇ ਸ਼ਹਿਜ਼ਾਦੇ ਫਰੈਡਰਿਕ ਆਂਦਰੇ ਹੈਨਰਿਕ ਕ੍ਰਿਸ਼ਚੀਅਨ ਤੇ ਸ਼ਹਿਜ਼ਾਦੀ ਮੈਰੀ ਐਲਿਜ਼ਾਬੇਥ ਐਤਵਾਰ ਨੂੰ ਭਾਰਤ ਦੀ 5 ਦਿਨਾ ਯਾਤਰਾ 'ਤੇ ਆ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਦੋ ਦਹਾਕਿਆਂ ਵਿਚ ਡੈੱਨਮਾਰਕ ਦੇ ਸ਼ਾਹੀ ਪਰਿਵਾਰ ਤੋਂ ਇਹ ਭਾਰਤ ਦੀ ਪਹਿਲੀ ਯਾਤਰਾ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - "ਪਠਾਨ" ਨੇ ਬਣਾਇਆ ਰਿਕਾਰਡ, ਹਜ਼ਾਰ ਕਰੋੜ ਕਲੱਬ 'ਚ ਸ਼ਾਮਲ ਹੋਣ ਵਾਲੀ 5ਵੀਂ ਭਾਰਤੀ ਫ਼ਿਲਮ
ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ, ਡੈੱਨਮਾਰਕ ਦਾ ਸ਼ਾਹੀ ਜੋੜਾ ਉਪਰਾਸ਼ਟਪਤੀ ਜਗਦੀਪ ਧਨਖੜ ਦੇ ਸੱਦੇ 'ਤੇ ਭਾਰਤ ਆ ਰਿਹਾ ਹੈ। ਉਨ੍ਹਾਂ ਨੇ ਉੱਥੋਂ ਦੇ ਵਿਦੇਸ਼ ਮੰਤਰੀ ਲਾਰਸ ਲੋਕੇ ਰਾਸਮੁਸੇਨ, ਵਾਤਾਵਰਣ ਮੰਤਰੀ ਮੈਗਨਸ ਹੈਊਨਿਕੇ ਤੇ ਜਲਵਾਯੂ, ਊਰਜਾ ਮੰਤਰੀ ਲਾਰਸ ਆਗਾਰਡ ਆਉਣਗੇ। ਇਸ ਵਿਚ ਕਿਹਾ ਗਿਆ ਹੈ ਕਿ ਡੈੱਨਮਾਰਕ ਦੇ ਸ਼ਹਿਜ਼ਾਦੇ ਫਰੈਡਰਿਕ ਆਂਦਰੇ ਹੈਨਰਿਕ ਕ੍ਰਿਸ਼ਚੀਅਨ ਤੇ ਸ਼ਹਿਜ਼ਾਦੀ ਮੈਰੀ ਐਲਿਜ਼ਾਬੇਥ 26 ਫ਼ਰਵਰੀ ਤੋਂ 2 ਮਾਰਚ ਤਕ ਭਾਰਤ ਦੀ ਅਧਿਕਾਰਤ ਯਾਤਰਾ 'ਤੇ ਆ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।