ਨੋਟਬੰਦੀ ਅੱਤਵਾਦੀ ਹਮਲੇ ਵਾਂਗ, ਕਈ ਲੋਕਾਂ ਦੀ ਲਈ ਜਾਨ : ਰਾਹੁਲ ਗਾਂਧੀ

Friday, Nov 08, 2019 - 12:17 PM (IST)

ਨੋਟਬੰਦੀ ਅੱਤਵਾਦੀ ਹਮਲੇ ਵਾਂਗ, ਕਈ ਲੋਕਾਂ ਦੀ ਲਈ ਜਾਨ : ਰਾਹੁਲ ਗਾਂਧੀ

ਨਵੀਂ ਦਿੱਲੀ— ਦੇਸ਼ ਦੀ ਅਰਥ ਵਿਵਸਥਾ ਦੇ ਇਤਿਹਾਸ 'ਚ ਅੱਜ ਯਾਨੀ 8 ਨਵੰਬਰ ਦਾ ਦਿਨ ਇਕ ਖਾਸ ਦਿਨ ਦੇ ਤੌਰ 'ਤੇ ਦਰਜ ਹੈ। ਹੁਣ ਤੋਂ ਤਿੰਨ ਸਾਲ ਪਹਿਲਾਂ ਯਾਨੀ 2016 'ਚ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ 500 ਤੋਂ 1000 ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਨੋਟਬੰਦੀ ਨੂੰ ਲੈ ਕੇ ਵਿਰੋਧੀ ਧਿਰ ਹਮੇਸ਼ਾ ਮੋਦੀ ਸਰਕਾਰ 'ਤੇ ਹਮਲਾਵਰ ਰਿਹਾ ਹੈ।

PunjabKesariਨੋਟਬੰਦੀ ਅੱਤਵਾਦੀ ਹਮਲੇ ਦੀ ਤਰ੍ਹਾਂ
ਹੁਣ ਨੋਟਬੰਦੀ ਦੇ ਤਿੰਨ ਸਾਲ ਪੂਰੇ ਹੋਣ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਇਸ ਨੂੰ ਅੱਤਵਾਦੀ ਹਮਲੇ ਦੀ ਤਰ੍ਹਾਂ ਦੱਸਿਆ ਹੈ। ਰਾਹੁਲ ਨੇ ਟਵੀਟ ਕਰ ਕੇ ਕਿਹਾ,''ਨੋਟਬੰਦੀ ਦੇ ਅੱਤਵਾਦੀ ਹਮਲੇ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਬਰਬਾਦ ਕੀਤਾ। ਨੋਟਬੰਦੀ ਨਾਲ ਲੱਖਾਂ ਛੋਟੇ ਕਾਰੋਬਾਰ ਤਬਾਹ ਹੋਏ ਅਤੇ ਬੇਰੋਜ਼ਗਾਰੀ ਵਧੀ ਹੈ। ਨੋਟਬੰਦੀ ਨੇ ਕਈ ਲੋਕਾਂ ਦੀ ਜਾਨ ਲੈ ਲਈ। ਰਾਹੁਲ ਨੇ ਕਿਹਾ ਕਿ ਨੋਟਬੰਦੀ ਹਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

PunjabKesariਪ੍ਰਿਯੰਕਾ ਨੇ ਨੋਟਬੰਦੀ ਨੂੰ ਦੱਸਿਆ ਆਫ਼ਤ
ਨੋਟਬੰਦੀ ਦੇ ਤਿੰਨ ਸਾਲ ਪੂਰਾ ਹੋਣ 'ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨੋਟਬੰਦੀ ਦੀਆਂ ਬੀਮਾਰੀਆਂ ਦਾ ਸ਼ਰਤੀਆ ਇਲਾਜ ਨਸ਼ਟ ਹੋ ਗਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਨੋਟਬੰਦੀ ਇਕ ਆਫ਼ਤ ਸੀ, ਜਿਸ ਨੇ ਸਾਡੀ ਅਰਥ ਵਿਵਸਥਾ ਨਸ਼ਟ ਕਰ ਦਿੱਤੀ। ਇਸ ਤੁਗਲਕੀ ਕਦਮ ਦੀ ਜ਼ਿੰਮੇਵਾਰੀ ਹੁਣ ਕੌਣ ਲਵੇਗਾ?

PunjabKesariਮਮਤਾ ਬੈਨਰਜੀ ਨੇ ਵੀ ਸਾਧਿਆ ਨਿਸ਼ਾਨਾ
ਉੱਥੇ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਨੋਟਬੰਦੀ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਫੈਸਲੇ ਨਾਲ ਕਿਸਾਨ, ਨੌਜਵਾਨ ਅਤੇ ਰੋਜ਼ਗਾਰ ਸਭ ਪ੍ਰਭਾਵਿਤ ਹੋਏ ਸਨ। ਮੈਂ ਪਹਿਲੇ ਹੀ ਦਿਨ ਕਿਹਾ ਸੀ ਕਿ ਇਸ ਨਾਲ ਅਰਥ ਵਿਵਸਥਾ ਅਤੇ ਲੋਕਾਂ ਦੀ ਜ਼ਿੰਦਗੀ ਬਰਬਾਦ ਹੋਵੇਗੀ। ਮਮਤਾ ਨੇ ਕਿਹਾ ਕਿ ਅੱਜ ਮਾਹਰ ਵੀ ਨੋਟਬੰਦੀ ਦੇ ਨੁਕਸਾਨ ਨੂੰ ਮੰਨ ਰਹੇ ਹਨ।

ਨੋਟਬੰਦੀ ਦੌਰਾਨ ਇਹ ਸੀ ਮਾਹੌਲ
ਦੱਸਣਯੋਗ ਹੈ ਕਿ ਪੀ.ਐੱਮ. ਮੋਦੀ ਦੇ ਨੋਟਬੰਦੀ ਦੇ ਐਲਾਨ ਤੋਂ ਬਾਅਦ ਦੇਸ਼ 'ਚ ਭੱਜ-ਦੌੜ ਵਰਗਾ ਮਾਹੌਲ ਸੀ, ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਸਨ। ਵਿਰੋਧੀ ਧਿਰ ਨੇ ਇਸ ਨੂੰ ਐਮਰਜੈਂਸੀ ਕਰਾਰ ਦਿੱਤਾ ਸੀ। ਸਰਕਾਰ ਨੇ ਐਲਾਨ ਕਰਦੇ ਹੋਏ ਕਿਹਾ ਸੀ ਕਿ ਦੇਸ਼ 'ਚ ਮੌਜੂਦ ਕਾਲੇ ਧਨ ਅਤੇ ਨਕਲੀ ਮੁਦਰਾ ਦੀ ਸਮੱਸਿਆ ਨੂੰ ਖਤਮ ਕਰਨ ਲਈ ਇਹ ਕਦਮ ਚੁੱਕਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਨੋਟਬੰਦੀ ਦਾ ਐਲਾਨ ਕੀਤਾ ਸੀ ਤਾਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ। ਜਿਸ ਤੋਂ ਬਾਅਦ 500 ਦੇ ਨਵੇਂ ਨੋਟ ਅਤੇ 2 ਹਜ਼ਾਰ ਰੁਪਏ ਦੇ ਨੋਟ ਜਾਰੀ ਕੀਤੇ ਗਏ।


author

DIsha

Content Editor

Related News