ਜੰਮੂ-ਕਸ਼ਮੀਰ ਚੋਣਾਂ ਲਈ ਤਿਆਰੀ ਮੁਕੰਮਲ- ਰਾਜਨਾਥ ਸਿੰਘ

Friday, Dec 28, 2018 - 04:46 PM (IST)

ਨਵੀਂ ਦਿੱਲੀ- ਜੰਮੂ ਅਤੇ ਕਸ਼ਮੀਰ 'ਚ ਸਾਧਾਰਨ ਸਥਿਤੀ ਬਹਾਲ ਕਰਨ ਅਤੇ ਵਿਕਾਸ ਨੂੰ ਗਤੀ ਦੇਣ ਲਈ ਸਰਕਾਰ ਦੀ ਵਚਨਬੱਧਤਾ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਕਿਹਾ ਹੈ ਕਿ ਕੇਂਦਰ ਚੋਣਾਂ ਕਰਵਾਉਣ ਲਈ ਤਿਆਰ ਹੈ ਅਤੇ ਲੋਕਤੰਤਰੀ ਪ੍ਰਕਿਰਿਆ ਪ੍ਰਤੀ ਵਚਨਬੱਧ ਹੈ। ਜੰਮੂ-ਕਸ਼ਮੀਰ 'ਚ ਸੰਵਿਧਾਨ ਦੇ ਅਨੁਛੇਦ 356 ਲਗਾਏ ਜਾਣ ਦੇ ਸੰਬੰਧ 'ਚ ਸੰਵਿਧਾਨਿਕ ਸੰਕਲਪ 'ਤੇ ਚਰਚਾ 'ਚ ਸਿਗਨੇਚਰ ਕਰਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ,'' ਜੰਮੂ ਕਸ਼ਮੀਰ 'ਚ ਕੋਈ ਗਲਤ ਜਾਂ ਅਣਨੈਤਿਕ ਕੰਮ ਇਸ ਸਰਕਾਰ ਦੇ ਤਹਿਤ ਨਹੀਂ ਹੋਵੇਗਾ।'' ਰਾਜ 'ਚ ਚੋਣਾਂ ਕਰਵਾਉਣ ਦੇ ਬਾਰੇ 'ਚ ਕੁਝ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਚੋਣਾਂ ਕਰਵਾਉਣਾ ਚੋਣ ਕਮਿਸ਼ਨਰ ਦਾ ਕੰਮ ਹੈ ਪਰ ਅਸੀਂ ਚੋਣਾਂ ਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ। ਜੇਕਰ ਚੋਣ ਕਮਿਸ਼ਨਰ ਚੋਣਾਂ ਦੇ ਸੰਬੰਧ 'ਚ ਸੁਰੱਖਿਆ ਮੰਗਦਾ ਹੈ ਤਾਂ ਅਸੀਂ ਪ੍ਰਦਾਨ ਕਰਾਂਗੇ। ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕੇਂਦਰ ਲੋਕਤੰਤਰੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।

ਰਾਜਨਾਥ ਨੇ ਦਿੱਤਾ ਰਾਸ਼ਟਰਪਤੀ ਸਾਸ਼ਨ ਲਗਾਏ ਜਾਣ ਦਾ ਬਚਾਅ-
ਜੰਮੂ ਅਤੇ ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ ਲਗਾਏ ਜਾਣ ਦਾ ਬਚਾਅ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਭਾਜਪਾ ਦੇ ਇਰਾਦੇ 'ਤੇ ਸਵਾਲ ਨਹੀਂ ਕੀਤਾ ਜਾ ਸਕਦਾ ਹੈ। ਜੇਕਰ ਭਾਜਪਾ ਨੂੰ ਸਰਕਾਰ ਬਣਾਉਣੀ ਹੁੰਦੀ ਤਾਂ ਉਹ 6 ਮਹੀਨੇ ਦੇ ਸਮੇਂ 'ਚ ਕੋਸ਼ਿਸ਼ ਕਰ ਸਕਦੀ ਸੀ ਪਰ ਅਸੀਂ ਨਹੀਂ ਕੀਤਾ ਹੈ। ਇਸ ਬਾਰੇ 'ਚ ਰਾਜਪਾਲ ਦੀ ਰਿਪੋਰਟ ਸੀ ਅਜਿਹੀ ਸਥਿਤੀ 'ਚ ਅਨੁਛੇਦ 356 ਦੀ ਵਰਤੋਂ ਕੀਤੀ ਗਈ। ਰਾਜਪਾਲ ਦੇ ਕੋਲ ਕੋਈ ਆਪਸ਼ਨ ਨਹੀਂ ਸੀ। ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਸੀਂ ਵਾਰ-ਵਾਰ ਅਪੀਲ ਕੀਤੀ ਹੈ ਕਿ ਸਾਰੇ ਪੱਖਾਂ ਨਾਲ ਗੱਲ ਕਰਕੇ ਅਸੀਂ ਸਮੱਸਿਆਵਾਂ ਦਾ ਹੱਲ ਕੱਢਣਾ ਚਾਹੁੰਦੇ ਹਾਂ। ਅਸੀਂ ਦੋ ਵਾਰ ਸਰਬ ਪਾਰਟੀ ਵਫਦ ਵੀ ਲੈ ਕੇ ਗਏ। ਉਨ੍ਹਾਂ  ਨੇ ਕਿਹਾ ਹੈ ਕਿ ਅਸੀਂ ਸੂਬੇ 'ਚ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ। 

ਨੈਸ਼ਨਲ ਕਾਨਫਰੰਸ , ਪੀ. ਡੀ. ਪੀ ਅਤੇ ਕਾਂਗਰਸ ਮਿਲ ਕੇ ਬਣਾ ਸਕਦੀ ਹੈ ਸਰਕਾਰ-
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜਦੋਂ ਰਾਜਪਾਲ ਤੋਂ ਪੁੱਛਿਆ ਹੈ ਕੀ ਕੋਈ ਸਰਕਾਰ ਬਣਾਉਣ ਦੇ ਲਈ ਤਿਆਰ ਨਹੀਂ ਹੈ? ਮੈ ਅਖਬਾਰ 'ਚ ਪੜਿਆ ਸੀ ਕਿ ਨੈਸ਼ਨਲ ਕਾਨਫਰੰਸ , ਪੀ. ਡੀ. ਪੀ. ਅਤੇ ਕਾਂਗਰਸ ਤਿੰਨ ਪਾਰਟੀਆਂ ਮਿਲ ਕੇ ਸਰਕਾਰ ਬਣਾ ਸਕਦੀ ਹੈ ਪਰ ਸਵੇਰੇ ਮੈਂ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਦਾ ਬਿਆਨ ਪੜਿਆ ਕਿ ਕਾਂਗਰਸ ਸਰਕਾਰ ਨਹੀਂ ਬਣਾਉਣਾ ਚਾਹੁੰਦੀ ਹੈ ਇਸ ਲਈ ਮੇਰਾ ਵਿਚਾਰ ਹੈ ਕਿ ਕੋਈ ਵੀ ਸਰਕਾਰ ਨਹੀਂ ਬਣਾਉਣਾ ਚਾਹੁੰਦਾ ਹੈ। ਰਾਜਪਾਲ ਨੇ ਵੀ ਕਿਹਾ ਹੈ ਕਿ ਕੋਈ ਵੀ ਸਰਕਾਰ ਨਹੀਂ ਬਣਾਉਣਾ ਚਾਹੁੰਦਾ ਹੈ।'' ਸੂਬੇ 'ਚ ਭਾਜਪਾ ਅਤੇ ਪੀ. ਡੀ. ਪੀ. ਦੇ ਮਿਲ ਕੇ ਸਰਕਾਰ ਬਣਾਉਣ ਬਾਰੇ 'ਚ ਉਨ੍ਹਾਂ ਨੇ ਕਿਹਾ ਹੈ ਕਿ ਇਸ ਨੂੰ ''ਨੈਚੂਅਰਲ ਮੈਰਿਜ'' ਕਿਹਾ ਜਾ ਸਕਦਾ ਹੈ, ਇਹ ਕਦੋਂ ਟੁੱਟ ਜਾਵੇ, ਕੁਝ ਨਹੀਂ ਪਤਾ। 

ਜੰਮੂ-ਕਸ਼ਮੀਰ ਦੇ ਨਾਜ਼ੁਕ ਸਥਿਤੀ-
ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦੀ ਸਥਿਤੀ ਬਹੁਤ ਹੀ ਨਾਜ਼ਕ ਸੀ। ਅਸੀਂ ਸਥਿਤੀ ਨੂੰ ਠੀਕ ਕਰਨ ਦੇ ਲਈ ਕਈ ਯਤਨ ਕੀਤੇ। ਸਥਾਨਿਕ ਚੋਣਾਂ ਨੂੰ ਵਿੱਤੀ ਅਤੇ ਪ੍ਰਸ਼ਾਸ਼ਨਿਕ ਅਧਿਕਾਰ ਦਿੱਤੇ ਹਨ, ਉਨ੍ਹਾਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇ ਪ੍ਰਬੰਧ ਕੀਤੇ ਗਏ ਅਤੇ ਵਿਕਾਸ ਦੇ ਕੰਮਾਂ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।


Iqbalkaur

Content Editor

Related News