ਲੋਕਤੰਤਰ ਸਿਰਫ਼ ਇਮਾਰਤਾਂ ਨਾਲ ਨਹੀਂ, ਜਨਤਾ ਦੀ ਆਵਾਜ਼ ਨਾਲ ਚੱਲਦਾ ਹੈ: ਖੜਗੇ

05/28/2023 5:34:21 PM

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਸਦ ਦੇ ਨਵੇਂ ਭਵਨ ਦਾ ਉਦਘਾਟਨ ਕੀਤੇ ਜਾਣ ਮਗਰੋਂ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਲੋਕਤੰਤਰ ਸਿਰਫ ਇਮਾਰਤਾਂ ਨਾਲ ਨਹੀਂ, ਜਨਤਾ ਦੀ ਆਵਾਜ਼ ਨਾਲ ਚੱਲਦਾ ਹੈ।

ਖੜਗੇ ਨੇ ਟਵੀਟ ਕੀਤਾ ਕਿ ਨਵੀਂ ਸੰਸਦ ਦੇ ਉਦਘਾਟਨ ਦਾ ਹੱਕ ਰਾਸ਼ਟਰਪਤੀ ਜੀ ਤੋਂ ਖੋਹਿਆ, ਸੜਕਾਂ 'ਤੇ ਮਹਿਲਾ ਖਿਡਾਰੀਆਂ ਨੂੰ ਤਾਨਾਸ਼ਾਹੀ ਬਲ ਨਾਲ ਕੁੱਟਿਆ! ਭਾਜਪਾ- RSS ਦੇ ਸ਼ਾਸਕਾਂ ਦੇ 3 ਝੂਠ ਹੁਣ ਦੇਸ਼ ਦੇ ਸਾਹਮਣੇ ਬੇਪਰਦਾ ਹਨ। ਲੋਕਤੰਤਰ, ਰਾਸ਼ਟਰਵਾਦ, ਬੇਟੀ ਬਚਾਓ, ਯਾਦ ਰਹੇ ਮੋਦੀ ਜੀ। ਲੋਕਤੰਤਰ ਸਿਰਫ਼ ਇਮਾਰਤਾਂ ਨਾਲ ਨਹੀਂ, ਜਨਤਾ ਦੀ ਆਵਾਜ਼ ਨਾਲ ਚੱਲਦਾ ਹੈ।

PunjabKesari

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਅਤੇ ਇਤਿਹਾਸਕ ਸੇਂਗੋਲ ਨੂੰ ਲੋਕ ਸਭਾ ਸਪੀਕਰ ਦੇ ਆਸਨ ਸਾਹਮਣੇ ਸਥਾਪਤ ਕੀਤਾ। ਇਹ ਨਵਾਂ ਸੰਸਦ ਭਵਨ 64,500 ਵਰਗਮੀਟਰ ਵਿਚ ਫੈਲਿਆ ਹੈ।


Tanu

Content Editor

Related News