MCD ਚੋਣਾਂ ''ਚ ''ਭਾਜਪਾ ਦਾ ਕੂੜਾ'' ਸਾਫ਼ ਕਰਨ ਲਈ ਝਾੜੂ (ਆਪ) ਨੂੰ ਵੋਟ ਦੇਣਗੇ ਦਿੱਲੀ ਵਾਲੇ : ਸਿਸੋਦੀਆ

Wednesday, Nov 09, 2022 - 12:36 PM (IST)

MCD ਚੋਣਾਂ ''ਚ ''ਭਾਜਪਾ ਦਾ ਕੂੜਾ'' ਸਾਫ਼ ਕਰਨ ਲਈ ਝਾੜੂ (ਆਪ) ਨੂੰ ਵੋਟ ਦੇਣਗੇ ਦਿੱਲੀ ਵਾਲੇ : ਸਿਸੋਦੀਆ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਲੋਕ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਕੂੜਾ ਸਾਫ਼ ਕਰਨ ਲਈ ਨਗਰ ਨਿਗਮ (ਐੱਮ.ਸੀ.ਡੀ.) ਚੋਣਾਂ 'ਚ ਆਮ ਆਦਮੀ ਪਾਰਟੀ (ਆਪ) ਨੂੰ ਵੋਟ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਐੱਮ.ਸੀ.ਡੀ. 'ਚ ਸੱਤਾ 'ਚ ਆਉਂਦੀ ਹੈ ਤਾਂ ਦਿੱਲੀ 'ਚ ਕੂੜੇ ਦੇ ਸਾਰੇ 'ਢੇਰ' 5 ਸਾਲਾਂ 'ਚ ਗਾਇਬ ਹੋ ਜਾਣਗੇ। ਸਿਸੋਦੀਆ ਪੂਰਬੀ ਦਿੱਲੀ ਦੇ ਗਾਜ਼ੀਪੁਰ ਇਲਾਕੇ 'ਚ ਕੂੜੇ ਦੇ ਢੇਰ (ਲੈਂਡਫਿਲ ਸਾਈਟ) ਦਾ ਦੌਰਾ ਕਰਨ ਤੋਂ ਬਾਅਦ ਇੱਥੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਸਿਰਫ਼ ਇਹ ਦਿਖਾਉਣ ਲਈ ਕਿ ਗਾਜ਼ੀਪੁਰ 'ਚ ਕੂੜੇ ਦੇ ਢੇਰ ਦੀ ਉੱਚਾਈ ਘੱਟ ਹੋ ਗਈ ਹੈ, ਭਾਜਪਾ ਦੀ ਅਗਵਾਈ ਵਾਲੀ ਦਿੱਲੀ ਨਗਰ ਨਿਗਮ ਨੇ ਇੱਥੇ ਦਾ ਕੂੜਾ ਉਠਾ ਕੇ ਨੇੜੇ-ਤੇੜੇ ਦੇ ਇਲਾਕਿਆਂ 'ਚ ਸੁੱਟ ਦਿੱਤਾ।

 

ਉਨ੍ਹਾਂ ਦੋਸ਼ ਲਗਾਇਆ ਕਿ ਇਸ ਸਮੱਸਿਆ ਦਾ ਹੱਲ ਕੱਢਣ ਲਈ ਭਾਜਪਾ ਦੇ ਇਰਾਦੇ ਮਜ਼ਬੂਤ ਨਹੀਂ ਹਨ। ਸਿਸੋਦੀਆ ਨੇ ਕਿਹਾ,''4 ਦਸੰਬਰ ਨੂੰ ਹੋਣ ਵਾਲੇ ਨਿਗਮ ਚੋਣ 'ਚ ਲੋਕ ਸਵੱਛ ਦਿੱਲੀ ਲਈ 'ਭਾਜਪਾ ਦਾ ਕੂੜਾ' ਸਾਫ਼ ਕਰਨ ਲਈ ਝਾੜੂ (ਆਪ) ਨੂੰ ਵੋਟ ਦੇਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਇੰਜੀਨੀਅਰ ਹਨ ਅਤੇ ਸਾਵਧਾਨੀਪੂਰਵਕ ਯੋਜਨਾ ਬਣਾਉਂਦੇ ਹਨ। ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ ਦਿੱਲੀ ਤੋਂ ਢਲਾਵ ਘਰ ਅਤੇ ਕੂੜੇ ਦੇ ਢੇਰ ਹਟਾਉਣ ਦੀ ਯੋਜਨਾ ਬਣਾਈ ਹੈ। ਸਿਸੋਦੀਆ ਨੇ ਕਿਹਾ,''ਜੇਕਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਐੱਮ.ਸੀ.ਡੀ. 'ਚ ਸੱਤਾ 'ਚ ਆਉਂਦੀ ਹੈ ਤਾਂ ਦਿੱਲੀ 'ਚ ਕੂੜੇ ਦੇ ਸਾਰੇ ਢੇਰ 5 ਸਾਲਾਂ 'ਚ ਗਾਇਬ ਹੋ ਜਾਣਗੇ। ਸਾਡੇ ਕੋਲ ਯੋਜਨਾ ਮੌਜੂਦ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News