ਨਵੇਂ ਸਾਲ ਦੇ ਜਸ਼ਨ ’ਚ 50 ਕਰੋੜ ਤੋਂ ਵੱਧ ਦੀ ਸ਼ਰਾਬ ਪੀ ਗਏ ਦਿੱਲੀ ਵਾਸੀ

Tuesday, Jan 02, 2024 - 01:14 PM (IST)

ਨਵੇਂ ਸਾਲ ਦੇ ਜਸ਼ਨ ’ਚ 50 ਕਰੋੜ ਤੋਂ ਵੱਧ ਦੀ ਸ਼ਰਾਬ ਪੀ ਗਏ ਦਿੱਲੀ ਵਾਸੀ

ਨਵੀਂ ਦਿੱਲੀ– ਨਵੇਂ ਸਾਲ ਦੇ ਜਸ਼ਨ ’ਚ ਦਿੱਲੀ ਵਾਲੇ 50 ਕਰੋੜ ਤੋਂ ਵੱਧ ਦੀ ਸ਼ਰਾਬ ਪੀ ਗਏ। ਆਬਕਾਰੀ ਵਿਭਾਗ ਦੇ ਸੂਤਰਾਂ ਮੁਤਾਬਕ ਨਵੇਂ ਸਾਲ ’ਤੇ 31 ਦਸੰਬਰ ਨੂੰ ਰਿਕਾਰਡ 24 ਲੱਖ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਵਿਕੀਆਂ, ਜਿਨ੍ਹਾਂ ਦੀ ਕੀਮਤ 50 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। 31 ਦਸੰਬਰ ਨੂੰ ਹੋਈ ਸ਼ਰਾਬ ਦੀ ਵਿਕਰੀ ਕਿਸੇ ਵੀ ਮਹੀਨੇ ’ਚ ਇਕ ਦਿਨ ਵਿਚ ਸਭ ਤੋਂ ਵੱਧ ਹੈ। ਇਹ ਅੰਕੜਾ ਪਿਛਲੇ ਸਾਲ ਭਾਵ 31 ਦਸੰਬਰ, 2022 ਦੇ ਅੰਕੜੇ ਤੋਂ ਲਗਭਗ 4 ਲੱਖ ਵੱਧ ਹੈ। 

ਜਾਣਕਾਰੀ ਮੁਤਾਬਕ, ਇਸ ਸਾਲ ਦਸੰਬਰ ਮਹੀਨੇ 'ਚ ਕਰੀਬ 5 ਕਰੋੜ ਬੋਤਲਾਂ ਸ਼ਰਾਬ ਦਿੱਲੀ ਵਾਲੇ ਪੀ ਗਏ ਹਨ, ਜੋ ਪਿਛਲੇ ਸਾਲ ਦਸੰਬਰ ਦੇ ਮੁਕਾਬਲੇ 98 ਲੱਖ 19 ਹਜ਼ਾਰ 731 ਬੋਤਲਾਂ ਜ਼ਿਆਦਾ ਹੈ। 2022 ਦੀ ਤੁਲਨਾ 'ਚ ਇਸ ਸਾਲ ਮਹੀਨੇ-ਦਰ-ਮਹੀਨੇ ਵਿਕਰੀ 'ਚ 14 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 

ਅਧਿਕਾਰੀ ਦੀ ਮੰਨੀਏ ਤਾਂ ਬੀਤੇ ਸ਼ਨੀਵਾਰ ਨੂੰ 17 ਲੱਖ 79 ਹਜ਼ਾਰ 379 ਸ਼ਰਾਬ ਦੀਆਂ ਬੋਤਲਾਂ ਵਿਕੀਆਂ, ਜਦੋਂਕਿ ਇਸ ਸਾਲ 635 ਦੁਕਾਨਾਂ ਤੋਂ 49780240 ਸ਼ਰਾਬ ਦੀਆਂ ਬੋਤਲਾਂ ਵੇਚੀਆਂ ਗਈਆਂ। ਅਧਿਕਾਰੀਆਂ ਨੇ ਕਿਹਾ ਕਿ ਨਵੇਂ ਸਾਲ ਦੀ ਆਖਰੀ ਸ਼ਾਮ ਨੂੰ ਸ਼ਰਾਬ ਦੀ ਵਿਕਰੀ 'ਚ ਭਾਰੀ ਵਾਧਾ ਦੇਖਿਆ ਗਿਆ ਹੈ। 


author

Rakesh

Content Editor

Related News