ਦਿੱਲੀ ਦੇ ਚਿੜੀਆਘਰ ''ਚ ਸਾਹਮਣੇ ਆਇਆ ਬਰਡ ਫ਼ਲੂ ਦਾ ਪਹਿਲਾ ਮਾਮਲਾ

Saturday, Jan 16, 2021 - 06:30 PM (IST)

ਦਿੱਲੀ ਦੇ ਚਿੜੀਆਘਰ ''ਚ ਸਾਹਮਣੇ ਆਇਆ ਬਰਡ ਫ਼ਲੂ ਦਾ ਪਹਿਲਾ ਮਾਮਲਾ

ਨਵੀਂ ਦਿੱਲੀ- ਦਿੱਲੀ ਦੇ ਚਿੜੀਆਘਰ 'ਚ ਬਰਡ ਫ਼ਲੂ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਉੱਲੂ ਦੇ ਮਰਿਆ ਹੋਇਆ ਮਿਲਣ 'ਤੇ ਬਰਡ ਫ਼ਲੂ ਟੈਸਟ ਲਈ ਸੈਂਪਲ ਭੇਜਿਆ ਗਿਆ ਸੀ, ਜੋ ਪਾਜ਼ੇਟਿਵ ਪਾਇਆ ਗਿਆ ਹੈ। ਚਿੜੀਆਘਰ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਐੱਚ5ਐੱਨ8 ਏਵੀਅਨ ਇੰਫਲੂਐਂਜਾ ਦੀ ਪੁਸ਼ਟੀ ਹੋਈ ਹੈ। ਚਿੜੀਆਘਰ 'ਚ ਸਾਰੇ ਪ੍ਰੋਟੋਕਾਲ ਦੇ ਅਧੀਨ ਸੈਨੀਟਾਈਜੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਬਰਡ ਫ਼ਲੂ ਦੀ ਨਿਗਰਾਨੀ 'ਚ ਨਹੀਂ ਲੱਗੇਗੀ ਅਧਿਆਪਕਾਂ ਦੀ ਡਿਊਟੀ : ਮਨੀਸ਼ ਸਿਸੋਦੀਆ

ਇਸ ਤੋਂ ਪਹਿਲਾਂ ਦਿੱਲੀ ਦੇ ਸੰਜੇ ਝੀਲ 'ਚ ਵੀ ਬਤੱਖ਼ਾਂ ਦੇ ਮਰਨ ਦੀ ਘਟਨਾ ਸਾਹਮਣੇ ਆਈ ਹੈ। ਜਾਂਚ 'ਚ ਇਨ੍ਹਾਂ ਪੰਛੀਆਂ ਦੇ ਵੀ ਸੈਂਪਲ ਬਰਡ ਫ਼ਲੂ ਪਾਜ਼ੇਟਿਵ ਪਾਏ ਗਏ ਸਨ। ਬਰਡ ਫ਼ਲੂ ਦੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ 'ਚ ਬਾਹਰੋਂ ਆਉਣ ਵਾਲੇ ਪੈਕੇਟ ਬੰਦ ਚਿਕਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਜੋ ਲੋਕ ਚਿਕਨ ਅਤੇ ਆਂਡਾ ਖਾਂਦੇ ਹਨ ਉਨ੍ਹਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜੇਕਰ ਤੁਸੀਂ ਪੂਰੀ ਤਰ੍ਹਾਂ ਨਾਲ ਪਕਿਆ ਹੋਇਆ ਚਿਕਨ ਜਾਂ ਉਬਲਿਆ ਹੋਇਆ ਆਂਡਾ ਖਾਂਦੇ ਹੋ ਤਾਂ ਇਨਫ਼ੈਕਸ਼ਨ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਦਿੱਲੀ ਦੇ ਗਾਜ਼ੀਪੁਰ ਮੰਡੀ 'ਚ ਬਰਡ ਫ਼ਲੂ ਨਹੀਂ, ਸਾਰੇ ਸੈਂਪਲ ਆਏ ਨੈਗੇਟਿਵ

ਦੱਸਣਯੋਗ ਹੈ ਕਿ ਹੁਣ ਤੱਕ ਦਿੱਲੀ ਸਮੇਤ 10 ਸੂਬਿਆਂ 'ਚ ਬਰਡ ਫ਼ਲੂ ਦੀ ਪੁਸ਼ਟੀ ਹੋਈ ਹੈ। ਬਰਡ ਫ਼ਲੂ ਦੀ ਲਪੇਟ 'ਚ ਆਉਣ ਵਾਲੇ ਸੂਬਿਆਂ 'ਚ ਦਿੱਲੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ, ਕੇਰਲ ਅਤੇ ਕਰਨਾਟਕ ਸ਼ਾਮਲ ਹਨ। ਇਨ੍ਹਾਂ ਸੂਬਿਆਂ 'ਚ ਬਰਡ ਫ਼ਲੂ ਨੂੰ ਲੈ ਕੇ ਹਾਈ ਅਲਰਟ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News