ਦਿੱਲੀ ''ਚ ਰਿਕਾਰਡ ਤੋੜ ਸਰਦੀ, ਉੱਤਰ ਭਾਰਤ ''ਚ ਸ਼ੀਤ ਲਹਿਰ

12/19/2020 10:20:02 AM

ਨਵੀਂ ਦਿੱਲੀ- ਉੱਤਰ-ਭਾਰਤ ਦੇ ਜ਼ਿਆਦਾਤਰ ਸ਼ਹਿਰ ਸ਼ੀਤ ਲਹਿਰ ਦੀ ਲਪੇਟ 'ਚ ਹਨ। ਦਿੱਲੀ-ਐੱਨ.ਸੀ.ਆਰ. 'ਚ 4 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਨੇ ਸਰਦੀ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਮੈਦਾਨੀ ਸੂਬਿਆਂ 'ਚ ਠੰਡ ਜੋ ਕਹਿਰ ਢਾਅ ਰਹੀ ਹੈ, ਉਸ ਦਾ ਮੁੱਖ ਕਾਰਨ ਪਹਾੜਾਂ 'ਤੇ ਭਾਰੀ ਬਰਫ਼ਬਾਰੀ ਹੈ। ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਔਸਤ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਕਾਰਡ ਕੀਤਾ ਗਿਆ। ਤਾਪਮਾਨ 'ਚ ਗਿਰਾਵਟ ਦੇ ਨਾਲ ਕੰਬਾਉਣ ਵਾਲੀ ਸਰਦੀ ਦਾ ਪ੍ਰਕੋਪ ਵੱਧ ਰਿਹਾ ਹੈ। ਦਰਅਸਲ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ 'ਚ ਜ਼ਬਰਦਸਤ ਬਰਫ਼ਬਾਰੀ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ ਪਹਾੜਾਂ 'ਤੇ ਜਿੰਨੀ ਬਰਫ਼ਬਾਰੀ ਹੋਵੇਗੀ, ਮੈਦਾਨਾਂ 'ਚ ਓਨੀ ਹੀ ਠੰਡ ਵਧੇਗੀ।

ਇਹ ਵੀ ਪੜ੍ਹੋ : PM ਮੋਦੀ ਦਾ ਕਿਸਾਨਾਂ ਨੂੰ ਸੰਦੇਸ਼- ਹਰ ਮੁੱਦੇ 'ਤੇ ਸਿਰ ਝੁਕਾ ਕੇ ਗੱਲ ਕਰਨ ਨੂੰ ਤਿਆਰ ਹੈ ਸਰਕਾਰ

10 ਸਾਲ ਦਾ ਰਿਕਾਰਡ ਤੋੜਿਆ
ਦਿੱਲੀ-ਐੱਨ.ਸੀ.ਆਰ. 'ਚ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 4 ਡਿਗਰੀ ਰਿਹਾ। ਉੱਥੇ ਹੀ ਇਸ ਨੇ 10 ਸਾਲ ਦਾ ਰਿਕਾਰਡ ਵੀ ਤੋੜ ਦਿੱਤਾ। ਇਸ ਤੋਂ ਪਹਿਲਾਂ 2011 'ਚ 16 ਦਸੰਬਰ ਨੂੰ ਘੱਟੋ-ਘੱਟ ਤਾਪਮਾਨ 5 ਡਿਗਰੀ ਸੀ। ਦਸੰਬਰ ਦੇ ਆਖ਼ਰ ਤੱਕ ਦਿੱਲੀ ਦਾ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਤ ਤੱਕ ਪਹੁੰਚਣ ਦਾ ਅਨੁਮਾਨ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਅਗਲੇ ਹਫ਼ਤੇ ਤੱਕ ਅਜਿਹੀ ਹੀ ਠੰਡ ਦੀ ਸਥਿਤੀ ਬਣੇ ਰਹਿਣ ਦਾ ਅਨੁਮਾਨ ਜਤਾਇਆ ਹੈ। ਹਾਲਾਂਕਿ ਇਕ ਹਫ਼ਤੇ ਬਾਅਦ ਕੁਝ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਹਫ਼ਤੇ ਉੱਤਰ ਭਾਰਤ 'ਚ ਰਾਤ ਦਾ ਤਾਪਮਾਨ ਆਮ ਤੋਂ ਹੇਠਾਂ ਬਣਿਆ ਰਹੇਗਾ। ਵਿਭਾਗ ਨੇ 17 ਤੋਂ 24 ਦਸੰਬਰ ਅਤੇ 24 ਤੋਂ 30 ਦਸੰਬਰ ਤੱਕ ਲਈ ਆਪਣੀ ਭਵਿੱਖਬਾਣੀ 'ਚ ਕਿਹਾ ਕਿ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਘੱਟੋ-ਘੱਟ ਤਾਪਮਾਨ ਆਮ ਤੋਂ 2-6 ਡਿਗਰੀ ਸੈਲਸੀਅਸ ਹੇਠਾਂ ਰਹੇਗਾ।

ਇਹ ਵੀ ਪੜ੍ਹੋ : ਮੁੜ ਸੁਰਖ਼ੀਆਂ 'ਚ 'ਬਾਬਾ ਕਾ ਢਾਬਾ' ਵਾਲਾ ਬਾਬਾ, ਕਿਹਾ-ਮਿਲ ਰਹੀ ਜਾਨੋ ਮਾਰਨ ਦੀ ਧਮਕੀ

ਪੰਜਾਬ-ਹਰਿਆਣਾ 'ਚ ਮੌਸਮ ਵਿਭਾਗ ਦਾ ਅਲਰਟ
ਮੌਸਮ ਵਿਭਾਗ ਅਨੁਸਾਰ 24 ਦਸੰਬਰ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ 'ਚ ਸ਼ੀਤ ਲਹਿਰ ਵੱਧ ਜਾਵੇਗੀ। ਦੱਸਣਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਦੇ ਕੁਝ ਹਿੱਸਿਆਂ 'ਚ ਘੱਟੋ-ਘੱਟ ਤਾਪਮਾਨ 3 ਡਿਗਰੀ ਪਹੁੰਚ ਗਿਆ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ 'ਚ ਸ਼ੀਤ ਲਹਿਰ ਸੋਮਵਾਰ ਤੱਕ ਜਾਰੀ ਰਹਿ ਸਕਦੀ ਹੈ। ਅੰਮ੍ਰਿਤਸਰ 'ਚ ਪਾਰਾ 0.4 ਡਿਗਰੀ ਸੈਲਸੀਅਸ ਤੱਕ ਡਿੱਗਣ ਨਾਲ ਪੰਜਾਬ-ਹਰਿਆਣਾ ਸ਼ੀਤ ਲਹਿਰ ਦੀ ਲਪੇਟ 'ਚ ਹਨ।

ਨੋਟ : ਠੰਡ ਨੂੰ ਲੈ ਕੇ ਮੌਸਮ ਵਿਭਾਗ ਦਾ ਅਲਰਟ, ਕੁਮੈਂਟ ਬਾਕਸ 'ਚ ਦਿਓ ਆਪਣਾ ਜਵਾਬ


DIsha

Content Editor

Related News