ਇਸ ਵਾਰ ਵੇਖਣ ਨੂੰ ਮਿਲੇਗਾ 211 ਫੁੱਟ ਦਾ 'ਰਾਵਣ', 21 ਮੰਜ਼ਿਲਾ ਦੇ ਬਰਾਬਰ ਹੋਵੇਗੀ ਉੱਚਾਈ
Sunday, Sep 15, 2024 - 04:19 PM (IST)
ਨਵੀਂ ਦਿੱਲੀ- ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਵੱਡੇ ਪੁਤਲੇ ਮੇਲੇ ਦਾ ਵਿਸ਼ੇਸ਼ ਆਕਰਸ਼ਣ ਹੁੰਦੇ ਹਨ। ਇਹੀ ਕਾਰਨ ਹੈ ਕਿ ਦਿੱਲੀ ਦੀਆਂ ਵੱਡੀਆਂ ਰਾਮਲੀਲਾਵਾਂ ਉੱਥੇ ਸਾੜੇ ਜਾਣ ਵਾਲੇ ਰਾਵਣ ਦੇ ਪੁਤਲਿਆਂ ਨਾਲ ਕਈ ਤਰ੍ਹਾਂ ਦੇ ਤਜਰਬੇ ਕਰਦੀਆਂ ਹਨ। ਕਿਸੇ ਰਾਵਣ ਦੀਆਂ ਅੱਖਾਂ ਚਮਕਦੀਆਂ ਹਨ ਤਾਂ ਕਿਸੇ ਦਾ ਰਾਵਣ ਉੱਚੀ-ਉੱਚੀ ਰੋ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਪ੍ਰਬੰਧਕ ਰਾਵਣ ਦੇ ਪੁਤਲਿਆਂ ਦੀ ਉਚਾਈ ਨੂੰ ਲੈ ਕੇ ਕਈ ਤਜਰਬੇ ਕਰ ਰਹੇ ਹਨ ਪਰ ਇਸ ਵਾਰ ਦਿੱਲੀ ਵਿਚ ਹੁਣ ਤੱਕ ਦਾ ਸਭ ਤੋਂ ਉੱਚਾ ਰਾਵਣ ਪੁਤਲਾ ਫੂਕਣ ਦੇ ਆਸਾਰ ਹਨ।
ਇਹ ਵੀ ਪੜ੍ਹੋ- ਤਿੰਨ ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, 9 ਲੋਕਾਂ ਦੀ ਮੌਤ
ਪਹਿਲਾਂ ਨਾਲੋਂ ਦੁੱਗਣਾ ਹੋਵੇਗਾ ਰਾਵਣ
ਦਿੱਲੀ 'ਚ ਪਿਛਲੇ ਕੁਝ ਸਾਲਾਂ 'ਚ ਰਾਵਣ ਦੇ ਪੁਤਲਿਆਂ ਦੀ ਉਚਾਈ 110-120 ਫੁੱਟ ਰਹੀ ਹੈ ਪਰ ਇਸ ਵਾਰ ਦਿੱਲੀ ਦੇ ਲੋਕਾਂ ਨੂੰ ਰਾਵਣ ਦਾ 211 ਫੁੱਟ ਉੱਚਾ ਪੁਤਲਾ ਵੇਖਣ ਨੂੰ ਮਿਲ ਸਕਦਾ ਹੈ। ਇਸ ਦਾ ਮਤਲਬ ਹੈ ਕਿ ਇਸ ਦੀ ਲੰਬਾਈ ਲਗਭਗ 21 ਮੰਜ਼ਿਲਾ ਇਮਾਰਤ ਦੇ ਬਰਾਬਰ ਹੋਵੇਗੀ। ਦਵਾਰਕਾ ਸ਼੍ਰੀ ਰਾਮਲੀਲਾ ਸੋਸਾਇਟੀ ਦੇ ਸਰਪ੍ਰਸਤ ਰਾਜੇਸ਼ ਗਹਿਲੋਤ ਕਹਿੰਦੇ ਹਨ ਕਿ ਇਸ ਵਾਰ ਅਸੀਂ ਰਾਵਣ ਦਾ 211 ਫੁੱਟ ਉੱਚਾ ਪੁਤਲਾ ਬਣਾ ਰਹੇ ਹਾਂ। ਇਸ ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਨੂੰ ਖੜ੍ਹਾ ਕਰਨ ਦਾ ਕੰਮ ਵੱਡੀਆਂ ਕਰੇਨਾਂ ਰਾਹੀਂ ਕੀਤਾ ਜਾਂਦਾ ਹੈ। ਤੇਜਿੰਦਰ ਚੌਹਾਨ ਸਾਡਾ ਇਹ ਪੁਤਲਾ ਤਿਆਰ ਕਰ ਰਹੇ ਹਨ। ਉੱਥੇ ਹੀ ਲਵਕੁਸ਼ ਰਾਮਲੀਲਾ ਕਮੇਟੀ ਵਾਲੇ ਵੀ ਇਸ ਸਾਲ ਆਪਣੇ ਰਾਵਣ ਦਾ ਕੱਦ ਵਧਾ ਰਹੇ ਹਨ। ਇਸ ਦੇ ਪ੍ਰਧਾਨ ਅਰਜੁਨ ਕੁਮਾਰ ਦੱਸਦੇ ਹਨ ਕਿ ਇਸ ਸਾਲ ਸਾਡਾ ਰਾਵਣ 120 ਫੁੱਟ ਦਾ ਹੋਵੇਗਾ, ਜਦਕਿ ਕੁੰਭਕਰਨ 110 ਫੁੱਟ ਅਤੇ ਮੇਘਨਾਦ 100 ਫੁੱਟ ਦਾ ਹੋਵੇਗਾ। ਜਦਕਿ ਬਾਲਾਜੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਰਮੇਸ਼ ਸ਼ਰਮਾ ਪਿੱਲੂ ਦੱਸਦੇ ਹਨ ਕਿ ਸਾਡੇ ਰਾਵਣ ਦਾ ਪੁੱਤਲਾ 65 ਫੁੱਟ ਦਾ ਅਤੇ ਕੁੰਭਕਰਨ ਅਤੇ ਮੇਘਨਾਦ ਦਾ ਪੁਤਲਾ 60-60 ਫੁੱਟ ਦਾ ਹੋਵੇਗਾ।
ਇਹ ਵੀ ਪੜ੍ਹੋ- ਕੇਜਰੀਵਾਲ ਦਾ ਵੱਡਾ ਐਲਾਨ, ਦੋ ਦਿਨ ਬਾਅਦ CM ਅਹੁਦੇ ਤੋਂ ਦੇ ਦੇਵਾਂਗਾ ਅਸਤੀਫ਼ਾ
211 ਫੁੱਟ ਦੇ ਰਾਵਣ ਦੀ ਖਾਸੀਅਤ
211 ਫੁੱਟ ਦੇ ਰਾਵਣ ਦੀ ਖ਼ਾਸੀਅਤ ਇਹ ਹੈ ਕਿ ਇਸ ਦੇ ਮੱਥੇ ਤੋਂ ਲੈ ਕੇ ਛੱਤਰ ਤੱਕ ਮੁਕਟ ਦੀ ਲੰਬਾਈ ਲਗਭਗ 55 ਫੁੱਟ ਦੀ ਹੋਵੇਗੀ। ਤਲਵਾਰ ਲਗਭਗ 50 ਫੁੱਟ ਲੰਬੀ ਅਤੇ ਮੁੱਛਾਂ 24 ਫੁੱਟ ਲੰਬੀਆਂ ਹੋਣਗੀਆਂ। ਇੰਨੇ ਉੱਚੇ ਪੁਤਲੇ ਨੂੰ ਖੜ੍ਹਾ ਕਰਨ ਲਈ ਦੋ ਉੱਚੀਆਂ ਕ੍ਰੇਨਾਂ ਅਤੇ ਘੱਟੋ-ਘੱਟ 100 ਲੋਕਾਂ ਦੀ ਲੋੜ ਪਵੇਗੀ। ਨਾਲ ਹੀ ਇਸ ਨੂੰ ਬੰਨ੍ਹਣ ਲਈ ਲੋਹੇ ਦੀਆਂ ਰਾਡਾਂ ਨੂੰ ਜ਼ਮੀਨ ਵਿਚ 12 ਫੁੱਟ ਡੂੰਘਾਈ ਤੱਕ ਠੋਕਿਆ ਜਾਵੇਗਾ ਅਤੇ ਇਸ ਲਈ ਲੋਹੇ ਦੀਆਂ ਤਾਰਾਂ ਦੀ ਵਰਤੋਂ ਕੀਤੀ ਜਾਵੇਗੀ। ਰਾਵਣ ਦਾ ਕੱਦ ਇੰਨਾ ਵੱਡਾ ਹੈ ਕਿ ਓਨੀਂ ਲੰਬਾਈ ਵਿਚ ਤਾਂ 21 ਮੰਜ਼ਿਲਾ ਇਮਾਰਤ ਤੱਕ ਖੜ੍ਹੀ ਹੋ ਸਕਦੀ ਹੈ।
ਇਹ ਵੀ ਪੜ੍ਹੋ- ...ਜਦੋਂ ਖੇਤਾਂ 'ਚ ਦੌੜਨ ਲੱਗਾ ਟਰੇਨ ਦਾ ਇੰਜਣ, ਵੇਖ ਲੋਕ ਰਹਿ ਗਏ ਹੈਰਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8