ਪਾਣੀ ਦੇ ਜਾਇਜ਼ ਹਿੱਸੇ ਨੂੰ ਰੋਕਣ ਦੇ ਮੁੱਦੇ ’ਤੇ ਹਰਿਆਣਾ ਵਿਰੁੱਧ ਸੁਪਰੀਮ ਕੋਰਟ ਜਾਏਗਾ ਦਿੱਲੀ ਜਲ ਬੋਰਡ

Monday, Jul 12, 2021 - 02:56 AM (IST)

ਪਾਣੀ ਦੇ ਜਾਇਜ਼ ਹਿੱਸੇ ਨੂੰ ਰੋਕਣ ਦੇ ਮੁੱਦੇ ’ਤੇ ਹਰਿਆਣਾ ਵਿਰੁੱਧ ਸੁਪਰੀਮ ਕੋਰਟ ਜਾਏਗਾ ਦਿੱਲੀ ਜਲ ਬੋਰਡ

ਨਵੀਂ ਦਿੱਲੀ – ਦਿੱਲੀ ਜਲ ਬੋਰਡ ਦੇ ਉਪ ਮੁਖੀ ਰਾਘਵ ਚੱਢਾ ਨੇ ਐਤਵਾਰ ਕਿਹਾ ਕਿ ਬੋਰਡ ਨੇ ਹਰਿਆਣਾ ਵਲੋਂ ਕੌਮੀ ਰਾਜਧਾਨੀ ਦਿੱਲੀ ਨੂੰ ਉਸ ਦੇ ਜਾਇਜ਼ ਹਿੱਸੇ ਦਾ ਪਾਣੀ ਨਾ ਦੇਣ ਦੇ ਮਾਮਲੇ ’ਚ ਨਿਰਦੇਸ਼ ਦੇਣ ਦੀ ਅਪੀਲ ਕਰਦੇ ਹੋਏ ਸੁਪਰੀਮ ਕੋਰਟ ਜਾਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ-  ਇਸ ਸੂਬੇ ਦੀ ਸਰਕਾਰ ਦਾ ਐਲਾਨ, ਸੱਪ ਦੇ ਡੰਗਣ ਨਾਲ ਮੌਤ 'ਤੇ ਮਿਲੇਗਾ 4 ਲੱਖ ਦਾ ਮੁਆਵਜ਼ਾ

ਚੱਢਾ ਨੇ ਵਾਅਦਾ ਕੀਤਾ ਕਿ ਹਰਿਆਣਾ ਦਿੱਲੀ ਦੇ ਪਾਣੀ ਦੇ ਜਾਇਜ਼ ਹਿੱਸੇ ਨੂੰ ਰੋਕ ਰਿਹਾ ਹੈ। ਗੁਅਾਂਢੀ ਸੂਬੇ ਵਲੋਂ ਯਮੁਨਾ ’ਚ ਛੱਡਿਆ ਜਾ ਰਿਹਾ ਪਾਣੀ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਇਕ ਟਵੀਟ ਰਾਹੀਂ ਉਨ੍ਹਾਂ ਕਿਹਾ ਕਿ ਅਸੀਂ ਯਮੁਨਾ ਦਰਿਆ ’ਚ ਹੁਣ ਤਕ ਦੇ ਸਭ ਤੋਂ ਘੱਟ ਪਾਣੀ ਦੇ ਪੱਧਰ ਨੂੰ ਦੇਖ ਰਹੇ ਹਾਂ। ਦਿੱਲੀ ਜਲ ਬੋਰਡ ਵਲੋਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਜਾਏਗੀ ਕਿ ਉਸ ਨੇ 1995 ’ਚ ਜੋ ਫੈਸਲਾ ਕੀਤਾ ਸੀ, ਉਸ ਮੁਤਾਬਕ ਦਿੱਲੀ ਨੂੰ ਜਾਇਜ਼ ਹਿੱਸਾ ਮਿਲੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News