''ਆਪ'' ਨੇਤਾ ਅਮਾਨਤੁੱਲਾ ਖਾਨ ਨੂੰ ਮਿਲੀ ਰਾਹਤ, ਕੋਰਟ ਨੇ ਦਿੱਤੇ ਰਿਹਾਈ ਦੇ ਹੁਕਮ

Thursday, Nov 14, 2024 - 04:35 PM (IST)

ਨਵੀਂ ਦਿੱਲੀ- ਦਿੱਲੀ ਵਕਫ਼ ਬੋਰਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਮਾਨਤੁੱਲਾ ਖਾਨ ਨੂੰ ਵੱਡੀ ਰਾਹਤ ਮਿਲੀ ਹੈ। ਅਮਾਨਤੁੱਲਾ ਖਾਨ ਨੂੰ ਰਾਉਜ਼ ਐਵੇਨਿਊ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ 'ਚ ਉਨ੍ਹਾਂ ਵਿਰੁੱਧ ਦਾਇਰ ਸਪਲੀਮੈਂਟਰੀ ਚਾਰਜਸ਼ੀਟ 'ਤੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਉਨ੍ਹਾਂ ਦੀ ਰਿਹਾਈ ਦੇ ਹੁਕਮ ਦਿੱਤੇ ਹਨ।

ਅਦਾਲਤ ਨੇ ਕੀ ਕਿਹਾ?

ਅਦਾਲਤ ਨੇ ਕਿਹਾ ਕਿ ਅਮਾਨਤੁੱਲ੍ਹਾ ਖ਼ਾਨ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਕੋਈ ਸੈਂਕਸ਼ਨ ਨਹੀਂ ਲਿਆ ਗਿਆ, ਇਸ ਲਈ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਕੋਰਟ ਨੇ ਕਿਹਾ ਕਿ ਖਾਨ ਖਿਲਾਫ ਮੁਕੱਦਮਾ ਚਲਾਉਣ ਲਈ ਉੱਚਿਤ ਸਬੂਤ ਹਨ ਪਰ ਉਨ੍ਹਾਂ 'ਤੇ ਕੇਸ ਚਲਾਉਣ ਦੀ ਮਨਜ਼ੂਰੀ ਨਹੀਂ ਹੈ। ਰਾਉਜ਼ ਐਵੇਨਿਊ ਕੋਰਟ ਨੇ ਖਾਨ ਨੂੰ ਇਕ ਲੱਖ ਰੁਪਏ ਦੇ ਮੁਚਲਕੇ 'ਤੇ ਰਿਹਾਈ ਦੇਣ ਦਾ ਹੁਕਮ ਦਿੱਤਾ ਹੈ।  ਅਦਾਲਤ ਨੇ ਅੱਗੇ ਕਿਹਾ ਕਿ ਮਰੀਅਮ ਸਿੱਦੀਕੀ 'ਤੇ ਮੁਕੱਦਮਾ ਚਲਾਉਣ ਦਾ ਕੋਈ ਸਬੂਤ ਨਹੀਂ ਹੈ। ਅਗਲੇ ਸਾਲ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਹਨ ਅਤੇ ਉਸ ਤੋਂ ਪਹਿਲਾਂ ਅਮਾਨਤੁੱਲਾ ਖਾਨ ਨੂੰ ਇਹ ਰਾਹਤ ਮਿਲੀ ਹੈ। 

ਅਮਾਨਤੁੱਲਾ ਓਖਲਾ ਤੋਂ ਵਿਧਾਇਕ ਹਨ। ਉਨ੍ਹਾਂ ਨੂੰ ਦਿੱਲੀ ਵਕਫ਼ ਬੋਰਡ ਵਿਚ ਕਥਿਤ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਈਡੀ ਨੇ ਕੋਰਟ ਵਿਚ ਚਾਰਜਸ਼ੀਟ ਦਾਇਰ ਕਰ ਕੇ ਦੋਸ਼ ਲਾਇਆ ਸੀ ਕਿ ਅਮਾਨਤੁੱਲ੍ਹਾ ਖ਼ਾਨ ਨੇ ਦਿੱਲੀ ਵਕਫ ਬੋਰਡ 'ਚ ਕਰਮਚਾਰੀਆਂ ਦੀ ਗੈਰ-ਕਾਨੂੰਨੀ ਭਰਤੀ ਜ਼ਰੀਏ ਵੱਡੀ ਮਾਤਰਾ ਵਿਚ ਨਕਦੀ ਜਮਾਂ ਕੀਤੀ ਸੀ। ਉਨ੍ਹਾਂ 2018 ਤੋਂ 2022 ਵਿਚਾਲੇ ਬੋਰਡ ਦਾ ਪ੍ਰਧਾਨ ਰਹਿੰਦੇ ਹੋਏ ਵਕਫ਼ ਬੋਰਡ ਦੀਆਂ ਸੰਪਤੀਆਂ ਨੂੰ ਪੱਟੇ 'ਤੇ ਦੇ ਕੇ ਫਾਇਦਾ ਚੁੱਕਿਆ ਸੀ।


Tanu

Content Editor

Related News