CAA ਹਿੰਸਾ ’ਚ ਘਿਰੀ ਦਿੱਲੀ: ਸ਼ਾਹ ਅਤੇ ਕੇਜਰੀਵਾਲ ਨੇ 14 ਘੰਟਿਆਂ ’ਚ ਕੀਤੀਆਂ 2 ਹਾਈ ਲੈਵਲ ਬੈਠਕਾਂ

02/25/2020 2:37:07 PM

ਨਵੀਂ ਦਿੱਲੀ—ਨਾਗਰਿਕ ਸੋਧ ਕਾਨੂੰਨ (ਸੀ.ਏ.ਏ) ਨੂੰ ਲੈ ਕੇ ਉੱਤਰ-ਪੂਰਬੀ ਦਿੱਲੀ 'ਚ ਵੱਡੇ ਪੱਧਰ 'ਤੇ ਹਿੰਸਾ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਵ ਮੰਗਲਵਾਰ ਹਾਈ ਲੈਵਲ ਬੈਠਕ ਬੁਲਾਈ। ਦਿੱਲੀ ਹਿੰਸਾ ਨੂੰ ਲੈ ਕੇ ਅਮਿਤ ਸ਼ਾਹ ਖੁਦ ਵੀ ਕਾਫੀ ਸਰਗਰਮ ਹੋ ਗਏ ਹਨ ਅਤੇ ਪਿਛਲੇ 14 ਘੰਟਿਆਂ 'ਚ ਉਨ੍ਹਾਂ ਨੇ ਦੋ ਵੱਡੀਆਂ ਬੈਠਕਾਂ ਬੁਲਾਈਆਂ। ਦੱਸ ਦੇਈਏ ਕਿ ਸੋਮਵਾਰ ਰਾਤ ਲਗਭਗ 10 ਵਜੇ ਵੀ ਗ੍ਰਹਿ ਮੰਤਰਾਲੇ ਨੇ ਬੈਠਕ ਬੁਲਾਈ ਸੀ ਅਤੇ ਅੱਜ ਉਨ੍ਹਾਂ ਨੇ ਸੀ.ਐੱਮ. ਕੇਜਰੀਵਾਲ ਨਾਲ ਬੈਠਕ ਕੀਤੀ ਹੈ। ਅੱਜ ਦੀ ਇਸ ਬੈਠਕ ਦੌਰਾਨ ਹਾਲਾਤਾਂ ਦੀ ਸਮੀਖਿਆ ਕਰ ਦੰਗਾ ਕਰਨ ਵਾਲਿਆਂ ਨਾਲ ਨਿਪਟਣ ਲਈ ਪੁਖਤਾ ਸੁਰੱਖਿਆ ਬਲ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਬੈਠਕ 'ਚ ਉਪ ਰਾਜਪਾਲ ਅਨਿਲ ਬੈਜਲ, ਦਿੱਲੀ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਵਿਧੂੜੀ, ਉੱਤਰ ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਮਨੋਜ ਤਿਵਾੜੀ, ਕਾਂਗਰਸ ਨੇਤਾ ਸੁਭਾਸ਼ ਚੋਪੜਾ, ਦਿੱਲੀ ਪੁਲਸ ਕਮਿਸ਼ਨਰ ਅਮੁਲਿਆ ਪਟਨਾਇਕ ਅਤੇ ਹੋਰ ਰਾਜਨੀਤਿਕ ਦਲਾਂ ਦੇ ਨੇਤਾ ਪਹੁੰਚੇ।

ਬੈਠਕ ਤੋਂ ਸੀ.ਐੱਮ. ਕੇਜਰੀਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਇਸ ਬੈਠਕ ਨੂੰ ਚੰਗਾ ਕਦਮ ਦੱਸਿਆ। ਉਨ੍ਹਾਂ ਨੇ ਦੱਸਿਆ," ਬੈਠਕ ਦੌਰਾਨ ਰਾਜਧਾਨੀ 'ਚ ਹਿੰਸਾ ਰੋਕਣ ਲਈ ਫੈਸਲਾ ਲਿਆ ਗਿਆ ਹੈ ਕਿ ਸਾਰੇ ਰਾਜਨੀਤਿਕ ਦਲ ਦਿੱਲੀ 'ਚ ਸ਼ਾਂਤੀ ਵਿਵਸਥਾ ਬਹਾਲ ਕਰਨ 'ਚ ਸਹਿਯੋਗ ਕਰਨ।"

ਜ਼ਿਕਰਯੋਗ ਹੈ ਕਿ ਉੱਤਰ-ਪੂਰਬੀ ਦਿੱਲੀ 'ਚ ਪਿਛਲੇ ਦੋ ਦਿਨਾਂ ਤੋਂ ਜਾਰੀ ਹਿੰਸਾ 'ਚ ਪੁਲਸ ਹੈੱਡ ਕਾਂਸਟੇਬਲ ਰਤਨ ਲਾਲ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਹਿੰਸਾ ਦੌਰਾਨ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋਏ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਅੱਜ ਸਵੇਰਸਾਰ ਕੇਜਰੀਵਾਲ ਨੇ ਉੱਤਰ-ਪੂਰਬੀ ਦਿੱਲੀ ਅਤੇ ਹੋਰ ਪ੍ਰਭਾਵਿਤ ਇਲਾਕਿਆਂ ਦੇ ਵਿਧਾਇਕਾਂ ਨਾਲ ਬੈਠਕ ਕੀਤੀ ਸੀ। ਬੈਠਕ ਤੋਂ ਬਾਅਦ ਉਨ੍ਹਾਂ ਨੇ ਪੁਲਸ ਬਲ ਦੀ ਗਿਣਤੀ ਵਧਾਉਣ ਅਤੇ ਹਿੰਸਾ ਫੈਲਾਉਣ ਲਈ ਸਰਹੱਦੀ ਸੂਬਿਆਂ 'ਚੋਂ ਲੋਕਾਂ ਦੇ ਆਉਣ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। 


Iqbalkaur

Content Editor

Related News