ਦਿੱਲੀ ਹਿੰਸਾ : ਹਿੰਸਾ ਫੈਲਾਉਣ ਵਾਲੀ ਸਮੱਗਰੀ ਨੂੰ ਲੈ ਕੇ ਮੰਤਰਾਲੇ ਨੇ ਚੈਨਲਾਂ ਨੂੰ ਦਿੱਤੀ ਚਿਤਾਵਨੀ
Wednesday, Feb 26, 2020 - 12:07 AM (IST)
ਨਵੀਂ ਦਿੱਲੀ (ਭਾਸ਼ਾ)- ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਮੰਗਲਵਾਰ ਨੂੰ ਸਾਰੇ ਨਿੱਜੀ ਸੈਟੇਲਾਈਟ ਟੀ.ਵੀ. ਚੈਨਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਐਡਵਾਈਜ਼ਰੀ ਜਾਰੀ ਕਰਕੇ ਉਨ੍ਹਾਂ ਨੂੰ ਉਸ ਤਰ੍ਹਾਂ ਦੀ ਸਮੱਗਰੀ ਪ੍ਰਤੀ ਸਾਵਧਾਨੀ ਵਰਤਣ ਨੂੰ ਕਿਹਾ, ਜਿਸ ਨਾਲ ਨਾਲ ਹਿੰਸਾ ਫੈਲਦੀ ਹੋਵੇ ਜਾਂ ਰਾਸ਼ਟਰਵਿਰੋਧੀ ਦ੍ਰਿਸ਼ਟੀਕੋਣ ਨੂੰ ਹੁੰਗਾਰਾ ਮਿਲਦਾ ਹੋਵੇ। ਮੰਗਲਵਾਰ ਨੂੰ ਉੱਤਰ-ਪੂਰਬੀ ਦਿੱਲੀ ਵਿਚ ਫਿਰ ਹਿੰਸਾ ਹੋਈ ਜਿਸ ਵਿਚ 6 ਹੋਰ ਲੋਕਾਂ ਦੀ ਜਾਨ ਚਲੀ ਗਈ ਅਤੇ ਸੰਸ਼ੋਧਿਤ ਨਾਗਰਿਕਤਾ ਨੂੰ ਲੈ ਕੇ ਹੋਏ ਫਿਰਕੂ ਦੰਗਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ।
Union Information & Broadcasting Ministry issues advisory to private TV channels. #DelhiViolence pic.twitter.com/UudWcS8g8Y
— ANI (@ANI) February 25, 2020
ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਇਹ ਦੋਹਰਾਇਆ ਜਾਂਦਾ ਹੈ ਕਿ ਸਾਰੇ ਟੀ.ਵੀ. ਚੈਨਲ ਨੂੰ ਸਲਾਹ ਹੈ ਕਿ ਉਹ ਕਿਸੇ ਵੀ ਉਸ ਤਰ੍ਹਾਂ ਦੀ ਸਮੱਗਰੀ ਨੂੰ ਲੈ ਕੇ ਸਾਵਧਾਨੀ ਵਰਤਣ ਜਿਸ ਨਾਲ ਹਿੰਸਾ ਭੜਕ ਸਕਦੀ ਹੈ ਜਾਂ ਜਿਸ ਵਿਚ ਕਾਨੂੰਨ ਵਿਵਸਥਾ ਵਿਰੁੱਧ ਕੁਝ ਹੋਵੇ ਜਾਂ ਜੋ ਰਾਸ਼ਟਰਵਿਰੋਧੀ ਦ੍ਰਿਸ਼ਟੀਕੋਣ ਨੂੰ ਹੁੰਗਾਰਾ ਦਿੰਦਾ ਹੋਵੇ। ਐਡਵਾਇਜ਼ਰੀ ਵਿਚ ਟੀ.ਵੀ. ਚੈਨਲਾਂ ਨੂੰ ਧਰਮ ਜਾਂ ਭਾਈਚਾਰੇ 'ਤੇ ਹਮਲਾ ਕਰਨ ਵਾਲੀ ਸਮੱਗਰੀ ਤੋਂ ਵੀ ਪਰਹੇਜ਼ ਕਰਨ ਨੂੰ ਕਿਹਾ ਗਿਆ ਹੈ।