ਦਿੱਲੀ ਹਿੰਸਾ: ਅਦਾਲਤ ਨੇ ਤਿੰਨ ਵਿਅਕਤੀਆਂ ਨੂੰ ਦਿੱਤੀ ਜ਼ਮਾਨਤ

06/24/2020 11:45:34 PM

ਨਵੀਂ ਦਿੱਲੀ -  ਦਿੱਲੀ ਦੀ ਇੱਕ ਅਦਾਲਤ ਨੇ ਉੱਤਰੀ ਪੂਰਬੀ ਦਿੱਲੀ 'ਚ ਫਿਰਕੂ ਹਿੰਸੇ ਦੌਰਾਨ ਸਥਾਨਕ ਨਾਗਰਿਕ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਤਿੰਨ ਵਿਅਕਤੀਆਂ ਨੂੰ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਕਿਹਾ ਕਿ ਪੁਲਸ ਇਹ ਦੱਸਣ 'ਚ ਨਾਕਾਮ ਰਹੀ ਹੈ ਕਿ ਉਸਨੇ ਉਨ੍ਹਾਂ ਦੀ ਪਛਾਣ ਕਿਵੇਂ ਕੀਤੀ। ਵਧੀਕ ਸੈਸ਼ਨ ਜੱਜ ਵਿਨੋਦ ਯਾਦਵ ਨੇ ਇਸਰਾਰ ਅਹਿਮਦ, ਮੁਹੰਮਦ ਤਇਅਬ ਅਤੇ ਮੁਹੰਮਦ ਰਿਜਵਾਨ ਨੂੰ 20-20 ਹਜ਼ਾਰ ਰੁਪਏ ਦੇ ਜਮਾਨਤੀ ਮੁਚੱਲਕੇ ਅਤੇ ਇੰਨੀ ਹੀ ਰਾਸ਼ੀ ਦੀ ਜ਼ਮਾਨਤ 'ਤੇ ਰਾਹਤ ਦਿੱਤੀ। 

ਅਦਾਲਤ ਨੇ ਆਪਣੇ ਆਦੇਸ਼ 'ਚ ਕਿਹਾ, “ਪੂਰੀ ਰਿਪੋਰਟ 'ਚ ਜਾਂਚ ਅਧਿਕਾਰੀ ਨੇ ਕਿਤੇ ਵੀ ਚਰਚਾ ਨਹੀਂ ਕੀਤੀ ਹੈ ਕਿ ਉਨ੍ਹਾਂ ਨੇ ਮਾਮਲੇ 'ਚ ਕਿਵੇਂ ਬਿਨੈਕਾਰਾਂ (ਅਹਿਮਦ, ਤਇਅਬ ਅਤੇ ਰਿਜਵਾਨ) ਦੀ ਪਛਾਣ ਕੀਤੀ।  ਰਿਪੋਰਟ 'ਚ ਬਿਨੈਕਾਰਾਂ ਖਿਲਾਫ ਤੱਥਾਂ ਦੀ ਕਮੀ ਹੈ। “ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੇ ਫੋਨ ਚਾਲੂ ਰੱਖਣਗੇ ਅਤੇ ਉਸ 'ਚ ਆਰੋਗਿਆ ਸੇਤੂ ਐੱਪ ਡਾਉਨਲੋਡ ਕਰਣਗੇ। ਅਦਾਲਤ ਨੇ ਉਨ੍ਹਾਂ ਨੂੰ ਜਾਂਚ 'ਚ ਸ਼ਾਮਲ ਹੋਣ ਅਤੇ ਸਬੂਤਾਂ ਨਾਲ ਛੇੜਛਾੜ ਨਾ ਕਰਣ ਨੂੰ ਵੀ ਕਿਹਾ। ਦੋਸ਼ੀਆਂ ਵਲੋਂ ਪੇਸ਼ ਹੋਏ ਵਕੀਲ ਐੱਮ.ਐੱਮ. ਹਾਸ਼ਮੀ ਨੇ ਅਦਾਲਤ ਨੂੰ ਕਿਹਾ ਕਿ ਦੋਸ਼ੀਆਂ ਨੂੰ ਮਾਮਲੇ 'ਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਪੂਰੀ ਹੋ ਗਈ ਹੈ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕਰਣ ਦੀ ਜ਼ਰੂਰਤ ਨਹੀਂ ਹੈ।

ਵਕੀਲ ਨੇ ਇਹ ਵੀ ਕਿਹਾ ਕਿ ਦੰਗਿਆਂ 'ਚ ਤਿੰਨ ਵਿਅਕਤੀਆਂ ਦੀ ਸ਼ਮੂਲੀਅਤ ਦਿਖਾਉਣ ਲਈ ਕੋਈ ਵੀਡੀਓ ਜਾਂ ਇਲੈਕਟ੍ਰਾਨਿਕ ਸਬੂਤ ਨਹੀਂ ਹੈ। ਸੂਬੇ ਵਲੋਂ ਪੇਸ਼ ਹੋਏ ਵਧੀਕ ਲੋਕ ਵਕੀਲ ਤੌਫੀਕ ਅਹਿਮਦ ਨੇ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਸੰਗੀਨ ਮਾਮਲਿਆਂ 'ਚ ਸ਼ਾਮਲ ਪਾਏ ਗਏ ਹਨ ਅਤੇ ਉਨ੍ਹਾਂ ਖਿਲਾਫ ਗੰਭੀਰ  ਦੋਸ਼ ਹਨ। ਤਿੰਨਾਂ ਨੂੰ 24 ਫਰਵਰੀ ਨੂੰ ਖਜੂਰੀ ਖਾਸ ਇਲਾਕੇ 'ਚ ਸੋਧੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਭੜਕੇ ਦੰਗਿਆਂ ਦੌਰਾਨ ਇੱਕ ਸਥਾਨਕ ਨਾਗਰਿਕ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ।


Inder Prajapati

Content Editor

Related News