ਦਿੱਲੀ ਹਿੰਸਾ : ਨਾਲੇ ’ਚੋਂ ਮਿਲੀਆਂ 2 ਹੋਰ ਲਾਸ਼ਾਂ, ਮਰਨ ਵਾਲਿਆਂ ਦੀ ਗਿਣਤੀ 35 ਹੋਈ

02/27/2020 1:18:27 PM

ਨਵੀਂ ਦਿੱਲੀ— ਉੱਤਰ-ਪੂਰਬੀ ਦਿੱਲੀ ’ਚ ਹਿੰਸਾ ਤੋਂ ਬਾਅਦ ਵੀਰਵਾਰ ਨੂੰ ਗਗਨਪੁਰੀ ’ਚ ਇਕ ਨਾਲੇ ’ਚੋਂ 2 ਲਾਸ਼ਾਂ ਮਿਲਣ ਨਾਲ ਸ਼ੱਕ ਹੋਰ ਡੂੰਘਾ ਹੋ ਗਿਆ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਖਜ਼ੂਰੀ ਖਾਸ ਦੇ ਨਾਲੇ ’ਚ ਆਈ.ਬੀ. ਕਰਮਚਾਰੀ ਅੰਕਿਤ ਸ਼ਰਮਾ ਦੀ ਲਾਸ਼ ਮਿਲੀ ਸੀ। ਇਸ ਤਰ੍ਹਾਂ ਦਿੱਲੀ ’ਚ ਹਿੰਸਾ ’ਚ ਮਾਰੇ ਗਏ ਲੋਕਾਂ ਦੀ ਗਿਣਤੀ ਹੁਣ ਵਧ ਕੇ 35 ਹੋ ਗਈ ਹੈ। ਦਿੱਲੀ ਦੇ ਦੰਗਾ ਪ੍ਰਭਾਵਿਤ ਇਲਾਕਿਆਂ ’ਚ ਹਾਲੇ ਵੀ ਜ਼ਬਰਦਸਤ ਤਣਾਅ ਹੈ। ਬੁੱਧਵਾਰ ਰਾਤ ਵੀ ਹਿੰਸਾ ਦੀਆਂ ਕੁਝ ਘਟਨਾਵਾਂ ਦਰਜ ਕੀਤੀਆਂ ਗਈਆਂ। ਪ੍ਰਦਰਸ਼ਨਕਾਰੀਆਂ ਨੇ ਜੋਤੀਨਗਰ ’ਚ ਅਸ਼ੋਕ ਨਗਰ ਫਲਾਈਓਵਰ ਕੋਲ ਛੋਟਾ ਹਾਥੀ ਅਤੇ ਬਾਈਕ ਸਾੜ ਦਿੱਤੀ।

ਜਾਫਰਾਬਾਦ, ਮੌਜਪੁਰ, ਚਾਂਦਬਾਗ, ਗੋਕੁਲਪੁਰੀ ਅਤੇ ਨੇੜੇ-ਤੇੜੇ ਦੇ ਇਲਾਕਿਆਂ ’ਚ ਸ਼ਾਂਤੀ ਰਹੀ ਪਰ ਡਰ ਦਾ ਮਾਹੌਲ ਹਾਲੇ ਵੀ ਬਣਿਆ ਹੋਇਆ ਹੈ। ਜ਼ਿਆਦਾਤਰ ਦੁਕਾਨਾਂ ਬੰਦ ਹਨ ਅਤੇ ਉਨ੍ਹਾਂ ਦੇ ਦਰਵਾਜ਼ੇ ’ਤੇ ਹਿੰਸਾ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਹਨ। ਹਿੰਸਾ ਨੂੰ ਰੋਕਣ ਲਈ ਪੁਲਸ ਪ੍ਰਭਾਵਿਤ ਇਲਾਕਿਆਂ ’ਚ ਫਲੈਗ ਮਾਰਚ ਕਰ ਰਹੀ ਹੈ। ਭਾਰੀ ਗਿਣਤੀ ’ਚ ਸੁਰੱਖਿਆ ਕਰਮਚਾਰੀ ਉੱਤਰ-ਪੂਰਬੀ ਜ਼ਿਲੇ ’ਚ ਤਾਇਨਾਤ ਹਨ। 

ਦਿੱਲੀ ਫਾਇਰ ਬਿ੍ਰਗੇਡ ਸੇਵਾ ਦੇ ਨਿਰਦੇਸ਼ਕ ਅਤੁਲ ਗਰਗ ਨੇ ਦੱਸਿਆ ਕਿ ਦਿੱਲੀ ਫਾਇਰ ਬਿ੍ਰਗੇਡ ਸੇਵਾ ਨੂੰ ਦੰਗਾ ਪ੍ਰਭਾਵਿਤ ਇਲਾਕਿਆਂ ਤੋਂ ਅੱਧੀ ਰਾਤ ਤੋਂ ਸਵੇਰੇ 8 ਵਜੇ ਤੱਕ 19 ਫੋਨ ਮਿਲੇ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ’ਚ 100 ਤੋਂ ਵਧ ਫਾਇਰ ਕਰਮਚਾਰੀ ਤਾਇਨਾਤ ਹਨ ਅਤੇ ਇਲਾਕੇ ਦੇ ਸਾਰੇ ਚਾਰ ਫਾਇਰ ਬਿ੍ਰਗੇਡ ਕੇਂਦਰਾਂ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਦਿੱਤੀਆਂ ਗਈਆਂ ਅਤੇ ਸੀਨੀਅਰ ਅਧਿਕਾਰੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸੀਨੀਅਰ ਅਧਿਕਾਰੀ ਦੰਗਾ ਪ੍ਰਭਾਵਿਤ ਇਲਾਕਿਆਂ ’ਚ ਡੇਰਾ ਪਾਏ ਹੋਏ ਹਨ।


DIsha

Content Editor

Related News