ਦਿੱਲੀ ਹਿੰਸਾ: AAP ਤੋਂ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਦੀ ਜ਼ਮਾਨਤ ਪਟੀਸ਼ਨ ਖਾਰਿਜ

Saturday, May 02, 2020 - 08:57 PM (IST)

ਦਿੱਲੀ ਹਿੰਸਾ: AAP ਤੋਂ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਦੀ ਜ਼ਮਾਨਤ ਪਟੀਸ਼ਨ ਖਾਰਿਜ

ਨਵੀਂ ਦਿੱਲੀ - ਦਿੱਲੀ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਉੱਤਰੀ-ਪੂਰਬੀ ਦਿੱਲੀ ਦੰਗੀਆਂ 'ਚ ਸ਼ਾਮਲ ਦੋਸ਼ੀਆਂ 'ਚੋਂ ਇੱਕ ਆਮ ਆਦਮੀ ਪਾਰਟੀ ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਤਾਹਿਰ ਹੁਸੈਨ 'ਤੇ ਦਿੱਲੀ ਦੰਗੇ 'ਚ ਆਈ.ਬੀ. ਦੇ ਹੈਡ ਕਾਂਸ‍ਟੇਬਲ ਅੰਕਿਤ ਸ਼ਰਮਾ ਦਾ ਕਤਲ ਕਰਣ ਦਾ ਦੋਸ਼ ਹੈ। ਤਾਹਿਰ ਹੁਸੈਨ ਨੂੰ ਪੁਲਸ ਨੇ ਹਿਰਾਸਤ 'ਚ ਲੈ ਰੱਖਿਆ ਹੈ, ਉਥੇ ਹੀ ਇੱਕ ਹੋਰ ਦੋਸ਼ੀ ਸਲਮਾਨ ਨੂੰ ਵੀ ਪੁਲਸ ਗ੍ਰਿਫਤਾਰ ਕਰ ਚੁੱਕੀ ਹੈ। ਇਸ ਮਾਮਲੇ 'ਚ ਪੁਲਸ ਹੋਰ ਵੀ ਕਈ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।

ਕੀ ਹੈ ਮਾਮਲਾ
ਨਾਗਰਿਕਤਾ ਕਾਨੂੰਨ ਦੇ ਸਮਰਥਕ ਅਤੇ ਵਿਰੋਧ ਦੇ ਮੱਦੇਨਜ਼ਰ ਬੀਤੀ 24 ਫਰਵਰੀ ਨੂੰ ਉੱਤਰੀ- ਪੂਰਬੀ ਦਿੱਲੀ ਦੇ ਜਾਫਰਾਬਾਦ,  ਮੌਜਪੁਰ, ਬਾਬਰਪੁਰ, ਘੋਂਡਾ, ਚਾਂਦਬਾਗ, ਸ਼ਿਵ ਵਿਹਾਰ, ਭਜਨਪੁਰਾ, ਜਮੁਨਾ ਵਿਹਾਰ ਇਲਾਕਿਆਂ 'ਚ ਫਿਰਕੂ ਦੰਗੇ ਭੜਕ ਗਏ ਸਨ। ਇਸ ਹਿੰਸਾ 'ਚ ਕਰੀਬ 53 ਲੋਕਾਂ ਦੀ ਮੌਤ ਹੋ ਗਈ ਸੀ ਅਤੇ 250 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ ਸਨ। ਨਾਲ ਹੀ ਦੰਗੇ  ਦੌਰਾਨ ਕਈ ਮਕਾਨਾਂ, ਦੁਕਾਨਾਂ, ਵਾਹਨਾਂ, ਇੱਕ ਪੈਟਰੋਲ ਪੰਪ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਸਥਾਨਕ ਲੋਕਾਂ ਅਤੇ ਪੁਲਸ ਕਰਮਚਾਰੀਆਂ 'ਤੇ ਪਥਰਾਵ ਕੀਤਾ। ਦੰਗਿਆਂ ਦੀ ਚਪੇਟ 'ਚ ਆਉਣ ਨਾਲ ਦਿੱਲੀ ਪੁਲਸ ਦੇ ਹੈਡ ਕਾਂਸਟੇਬਲ ਰਤਨ ਲਾਲ ਦੀ ਮੌਤ ਹੋ ਗਈ ਸੀ। ਉਥੇ ਹੀ, ਦੰਗਾ ਕਰ ਵਾਲਿਆਂ ਨੇ ਆਈ.ਬੀ. ਅਫਸਰ ਅੰਕਿਤ ਸ਼ਰਮਾ ਦੀ ਹੱਤਿਆ ਕਰਣ ਦੇ ਬਾਅਦ ਉਨ੍ਹਾਂ ਦੀ ਲਾਸ਼ ਨਾਲੇ 'ਚ ਸੁੱਟ ਦਿੱਤਾ ਸੀ।

ਤਾਹਿਰ ਦੀ ਛੱਤ 'ਤੇ ਮਿਲੇ ਸਨ ਪੈਟਰੋਲ ਬੰਬ
ਤਾਹਿਰ ਹੁਸੈਨ 'ਤੇ ਹਿੰਸਾ ਭੜਕਾਉਣ ਅਤੇ ਆਈ.ਬੀ. ਦੇ ਹੈਡ ਕਾਂਸ‍ਟੇਬਲ ਦੀ ਹੱਤਿਆ ਦਾ ਦੋਸ਼ ਹੈ। ਦੰਗਿਆਂ ਦੌਰਾਨ ਹੁਸੈਨ ਦੀ ਘਰ ਦੀ ਛੱਤ 'ਤੇ ਪੱਥਰ, ਗੁਲੇਲ ਅਤੇ ਪੈਟਰੋਲ ਬੰਬ ਮਿਲੇ ਸਨ। ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ 'ਚ ਦੰਗਾ ਕਰਨ ਵਾਲੇ ਛੱਤ ਤੋਂ ਪੱਥਰ ਅਤੇ ਪੈਟਰੋਲ ਬੰਬ ਹੇਠਾਂ ਸੁੱਟ ਰਹੇ ਸਨ।


author

Inder Prajapati

Content Editor

Related News