ਦਿੱਲੀ ਹਿੰਸਾ: ਮ੍ਰਿਤਕ ਅੰਕਿਤ ਸ਼ਰਮਾ ਦੇ ਪਰਿਵਾਰ ਨੂੰ ਮਿਲਣਗੇ 1 ਕਰੋੜ ਰੁਪਏ
Tuesday, May 05, 2020 - 01:33 AM (IST)

ਨਵੀਂ ਦਿੱਲੀ : ਦਿੱਲੀ ਹਿੰਸਾ ਦੌਰਾਨ ਮਾਰੇ ਗਏ ਇੰਟੈਲਿਜੇਂਸ ਬਿਊਰੋ (ਆਈ.ਬੀ.) ਦੇ ਕਰਮਚਾਰੀ ਅੰਕਿਤ ਸ਼ਰਮਾ ਦੇ ਪਰਿਵਾਰ ਵਾਲਿਆਂ ਨੂੰ ਜਲਦ 1 ਕਰੋੜ ਰੁਪਏ ਦਿੱਤਾ ਜਾਵੇਗਾ। ਦਿੱਲੀ ਸਰਕਾਰ ਦੀ ਕੈਬਨਿਟ ਬੈਠਕ 'ਚ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦੇਣ ਦੇ ਫੈਸਲੇ 'ਤੇ ਮੋਹਰ ਲਗਾ ਦਿੱਤੀ ਗਈ ਹੈ। ਖੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ।
ਕੇਜਰੀਵਾਲ ਨੇ ਕਿਹਾ, ‘‘ਆਈ. ਬੀ. ਅਫਸਰ ਸਵਰਗੀ ਅੰਕਿਤ ਸ਼ਰਮਾ ਜੀ ਦੀ ਬਹੁਤ ਹੀ ਦਰਦਨਾਕ ਹੱਤਿਆ ਹੋਈ ਸੀ। ਉਨ੍ਹਾਂ ਦੇ ਪਰਿਵਾਰ ਲਈ ਅਸੀਂ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਾ ਐਲਾਨ ਕੀਤਾ ਸੀ। ਅੱਜ ਉਸ ਫ਼ੈਸਲਾ ਨੂੰ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ। ਕੋਰੋਨਾ ਦੇ ਚੱਲਦੇ ਇਸ 'ਚ ਦੇਰ ਹੋ ਗਈ। ਉਮੀਦ ਹੈ ਕਿ ਇਸ ਹਫਤੇ ਉਨ੍ਹਾਂ ਦੇ ਪਰਿਵਾਰ ਨੂੰ ਰਾਸ਼ੀ ਮਿਲ ਜਾਵੇਗੀ।’’