ਦਿੱਲੀ ਹਿੰਸਾ : ਦੰਗੇ ਭੜਕਾਉਣ ਦੇ ਦੋਸ਼ ''ਚ ਇਕ ਹੋਰ ਸ਼ਖਸ ਪੁਲਸ ਅੜਿੱਕੇ

03/09/2020 2:46:45 PM

ਨਵੀਂ ਦਿੱਲੀ— ਉੱਤਰ-ਪੂਰਬੀ ਦਿੱਲੀ 'ਚ ਫਿਰਕੂ ਹਿੰਸਾ ਭੜਕਾਉਣ ਦੀ ਸਾਜਿਸ਼ ਰਚਣ ਦੇ ਦੋਸ਼ 'ਚ ਸੋਮਵਾਰ ਨੂੰ ਪੁਲਸ ਨੇ ਇਕ 33 ਸਾਲਾ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਉਹ ਪਾਪੁਲਰ ਫਰੰਟ ਆਫ ਇੰਡੀਆ (ਪੀ. ਐੱਫ. ਆਈ.) ਦਾ ਮੈਂਬਰ ਹੋ ਸਕਦਾ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਤ੍ਰਿਲੋਕਪੁਰੀ ਇਲਾਕੇ 'ਚ ਰਹਿਣ ਵਾਲੇ ਮੁਹੰਮਦ ਦਾਨਿਸ਼ ਦੇ ਰੂਪ ਵਿਚ ਹੋਈ ਹੈ। ਇਹ ਗ੍ਰਿਫਤਾਰੀ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਕੀਤੀ ਹੈ। ਕਟੜਪੰਥੀ ਸੰਗਠਨ ਪੀ. ਐੱਫ. ਆਈ. 'ਤੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਪ੍ਰਦਰਸ਼ਨਾਂ ਲਈ ਧਨ ਮੁਹੱਈਆ ਕਰਾਉਣ ਦੇ ਦੋਸ਼ ਲੱਗੇ ਹਨ। 

ਦੱਸਣਯੋਗ ਹੈ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਨਾਲ ਸੰਬੰਧ ਰੱਖਣ ਦੇ ਦੋਸ਼ 'ਚ ਦਿੱਲੀ ਦੇ ਜਾਮੀਆ ਨਗਰ ਦੇ ਓਖਲਾ ਇਲਾਕੇ ਤੋਂ ਇਕ ਕਸ਼ਮੀਰੀ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋੜੇ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੋਧੀ ਦੰਗੇ ਭੜਕਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਹ ਸਰਕਾਰ ਵਲੋਂ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ਵਿਰੁੱਧ ਵੀ ਸਮੱਗਰੀ ਪ੍ਰਸਾਰਿਤ ਕਰ ਰਹੇ ਸਨ। ਅੱਤਵਾਦੀਆਂ ਦੇ ਅਕਾਵਾਂ ਨੇ ਇਨ੍ਹਾਂ ਨੂੰ ਨੌਜਵਾਨਾਂ ਦੀ ਭਰਤੀ ਕਰਨ ਦਾ ਜ਼ਿੰਮਾ ਵੀ ਦਿੱਤਾ ਸੀ। ਉਨ੍ਹਾਂ ਦੇ ਘਰ 'ਚੋਂ 4 ਮੋਬਾਈਲ ਫੋਨ, ਇਕ ਲੈਪਟਾਪ, ਇਕ ਐਕਸਟਰਨਲ ਹਾਰਡਡਿਸਕ ਅਤੇ ਹੋਰ ਸਮੱਗਰੀ ਜ਼ਬਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਦਿੱਲੀ ਦੰਗੇ ਭੜਕਾਉਣ ਪਿੱਛੇ ਸੀ ਇਸ ISIS ਜੋੜੇ ਦਾ ਹੱਥ, ਵੱਡੇ ਹਮਲੇ ਦੀ ਚਲ ਰਹੀ ਸੀ ਤਿਆਰੀ


Tanu

Content Editor

Related News