ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ''ਚ 25 ਮਰੀਜ਼ਾਂ ਦੀ ਮੌਤ, ਸਿਰਫ਼ 2 ਘੰਟਿਆਂ ਲਈ ਬਚੀ ਆਕਸੀਜਨ
Friday, Apr 23, 2021 - 10:01 AM (IST)
ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਬੇਹੱਦ ਭਿਆਨਕ ਹੁੰਦੀ ਜਾ ਰਹੀ ਹੈ। ਆਕਸੀਜਨ ਦੀ ਕਿੱਲਤ ਲਗਾਤਾਰ ਬਣੀ ਹੋਈ ਹੈ। ਇਸ ਵਿਚ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ ਗੰਭੀਰ ਰੂਪ ਨਾਲ ਬੀਮਾਰ 25 ਮਰੀਜ਼ਾਂ ਦੀ ਮੌਤ ਹੋ ਗਈ। ਘਟਨਾ ਦੇ ਪਿੱਛੇ ਦਾ ਸੰਭਾਵਿਤ ਕਾਰਨ ਆਕਸੀਜਨ ਦੀ ਘਾਟ ਦੱਸੀ ਜਾ ਰਹੀ ਹੈ। ਸਰ ਗੰਗਾਰਾਮ ਹਸਪਤਾਲ ਦੇ ਡਾਕਟਰ ਨੇ ਦੱਸਿਆ,''ਆਕਸੀਜਨ ਦਾ ਭੰਡਾਰ ਅਗਲੇ 2 ਘੰਟੇ ਹੋਰ ਚੱਲੇਗਾ, ਵੈਂਟੀਲੇਟਰ ਅਤੇ ਬੀ.ਆਈ.ਪੀ.ਏ.ਪੀ. ਮਸ਼ੀਨਾਂ ਪ੍ਰਭਾਵੀ ਰੂਪ ਨਾਲ ਕੰਮ ਨਹੀਂ ਕਰ ਰਹੀਆਂ ਹਨ। ਗੰਭੀਰ ਰੂਪ ਨਾਲ ਬੀਮਾਰ ਹੋਰ 60 ਮਰੀਜ਼ ਖ਼ਤਰੇ 'ਚ ਹਨ, ਗੰਭੀਰ ਆਫ਼ਤ ਦਾ ਖ਼ਦਸ਼ਾ ਹੈ। ਹਸਪਤਾਲ ਦੇ ਆਈ.ਸੀ.ਪੀ. ਅਤੇ ਐਮਰਜੈਂਸੀ ਮੈਡੀਕਲ ਵਿਭਾਗ 'ਚ ਗੈਰ-ਮਸ਼ੀਨੀ ਤਰੀਕੇ ਨਾਲ ਵੈਂਟੀਲੇਸ਼ਨ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮਹਾਂਰਾਸ਼ਟਰ ਦੇ ਪਾਲਘਰ 'ਚ 'ਕੋਵਿਡ ਕੇਅਰ ਸੈਂਟਰ' ਨੂੰ ਲੱਗੀ ਅੱਗ, 13 ਲੋਕਾਂ ਦੀ ਮੌਤ
ਦੱਸਣਯੋਗ ਹੈ ਕਿ ਦਿੱਲੀ ਦੇ ਹਸਪਤਾਲਾਂ 'ਚ ਮੈਡੀਕਲ ਆਕਸੀਜਨ ਦੀ ਘਾਟ ਦਰਮਿਆਨ ਰਾਸ਼ਟਰੀ ਰਾਜਧਾਨੀ 'ਚ ਵੀਰਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ 26,169 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 306 ਮਰੀਜ਼ਾਂ ਦੀ ਮੌਤ ਹੋ ਗਈ। ਦਿੱਲੀ 'ਚ ਇਨਫੈਕਸ਼ਨ ਦੀ ਦਰ 36.24 ਫੀਸਦੀ ਰਹੀ, ਜੋ ਕਿ ਪਿਛਲੇ ਸਾਲ ਲਾਗ਼ ਦੀ ਸ਼ੁਰੂਆਤ ਦੇ ਬਾਅਦ ਤੋਂ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ : ਚੋਰ ਨੇ ਵਾਪਸ ਕੀਤੀ ਵੈਕਸੀਨ ਕਿਹਾ, 'ਸਾਰੀ... ਮੈਨੂੰ ਪਤਾ ਨਹੀਂ ਸੀ ਕਿ ਇਹ ਕੋਰੋਨਾ ਟੀਕਾ ਹੈ'