ਦਿੱਲੀ ਦੇ ਕੇਸ਼ਵਪੁਰਮ 'ਚ ਬੂਟ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ

Tuesday, May 26, 2020 - 11:34 AM (IST)

ਦਿੱਲੀ ਦੇ ਕੇਸ਼ਵਪੁਰਮ 'ਚ ਬੂਟ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ

ਨਵੀਂ ਦਿੱਲੀ- ਉੱਤਰ-ਪੱਛਮੀ ਦਿੱਲੀ ਦੇ ਕੇਸ਼ਵਪੁਰਮ ਇਲਾਕੇ 'ਚ ਮੰਗਲਵਾਰ ਸਵੇਰੇ ਬੂਟ ਬਣਾਉਣ ਵਾਲੀ ਇਕ ਫੈਕਟਰੀ 'ਚ ਅੱਗ ਲੱਗ ਗਈ। ਦਿੱਲੀ ਦਮਕਲ ਮਹਿਕਮਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਲੇ ਤੱਕ ਇਸ ਘਟਨਾ 'ਚ ਕਿਸੇ ਦੇ ਹਤਾਹਤ ਹੋਣ ਦੀ ਖਬਰ ਨਹੀਂ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦਿੱਲੀ ਦਮਕਲ ਮਹਿਕਮਾ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਸਵੇਰੇ 8.34 ਵਜੇ ਅੱਗ ਲੱਗਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਦਮਕਲ ਮਹਿਕਮੇ ਦੀਆਂ 23 ਗੱਡੀਆਂ ਨੂੰ ਹਾਦਸੇ ਵਾਲੀ ਜਗ੍ਹਾ 'ਤੇ ਭੇਜਿਆ ਗਿਆ।

PunjabKesariਉੱਥੇ ਹੀ ਇਕ ਹੋਰ ਘਟਨਾ 'ਚ ਦਿੱਲੀ ਦੇ ਦੱਖਣ-ਪੂਰਬੀ ਖੇਤਰ ਦੇ ਤੁਗਲਕਾਬਾਦ ਪਿੰਡ 'ਚ ਸੋਮਵਾਰ ਦੇਰ ਰਾਤ ਅੱਗ ਲੱਗਣ ਨਾਲ 250 ਝੌਂਪੜੀਆਂ ਸੜ ਗਈਆਂ। ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧ 'ਚ ਰਾਤ 12.50 ਵਜੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਦਮਕਲ ਮਹਿਕਮੇ ਦੀਆਂ 28 ਵਾਹਨਾਂ ਨੂੰ ਹਾਦਸੇ ਵਾਲੀ ਜਗ੍ਹਾ ਭੇਜਿਆ ਗਿਆ ਅਤੇ ਅੱਗ 'ਤੇ ਸਵੇਰੇ 3.30 ਵਜੇ ਕਾਬੂ ਪਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ 'ਚ ਵੀ ਕਿਸੇ ਦੇ ਹਤਾਹਤ ਹੋਣ ਦੀ ਖਬਰ ਨਹੀਂ ਹੈ।


author

DIsha

Content Editor

Related News