ਦਿੱਲੀ 'ਚ 'ਸਾਕਸ਼ੀ ਮਰਡਰ' ਵਰਗੀ ਇਕ ਹੋਰ ਘਿਨੌਣੀ ਵਾਰਦਾਤ, ਨੌਜਵਾਨ ਦੇ ਕਤਲ ਨਾਲ ਫੈਲੀ ਸਨਸਨੀ

Tuesday, Jun 06, 2023 - 10:21 AM (IST)

ਦਿੱਲੀ 'ਚ 'ਸਾਕਸ਼ੀ ਮਰਡਰ' ਵਰਗੀ ਇਕ ਹੋਰ ਘਿਨੌਣੀ ਵਾਰਦਾਤ, ਨੌਜਵਾਨ ਦੇ ਕਤਲ ਨਾਲ ਫੈਲੀ ਸਨਸਨੀ

ਨਵੀਂ ਦਿੱਲੀ- ਰਾਜਧਾਨੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ 'ਚ ਵਾਪਰੇ ਸਾਕਸ਼ੀ ਕਤਲਕਾਂਡ ਤੋਂ ਬਾਅਦ ਇਕ ਹੋਰ ਸਨਸਨੀਖੇਜ਼ ਕਤਲ ਦੀ ਵਾਰਦਾਤ ਸਾਊਥ ਦਿੱਲੀ ਦੇ ਰਾਜੂ ਪਾਰਕ ਇਲਾਕੇ ਤੋਂ ਸਾਹਮਣੇ ਆਈ ਹੈ। ਇੱਥੇ ਚਾਕੂ ਨਾਲ ਤਾਬੜਤੋੜ ਵਾਰ ਕਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਹੈ, ਜਿਸ 'ਚ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਇਕ ਨੌਜਵਾਨ ਨੂੰ ਚਾਕੂ ਮਾਰ ਰਹੇ ਹਨ।

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ: ਪਹਿਲਾਂ ਚਾਕੂ ਨਾਲ ਕੀਤੇ ਕਈ ਵਾਰ, ਫਿਰ ਪੱਥਰ ਮਾਰ ਕੇ 16 ਸਾਲਾ ਪ੍ਰੇਮਿਕਾ ਦਾ ਕਤਲ

ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸਰੀਰ 'ਤੇ ਇਕ ਦਰਜਨ ਤੋਂ ਜ਼ਿਆਦਾ ਜ਼ਖ਼ਮ ਦੇ ਨਿਸ਼ਾਨ ਮਿਲੇ ਹਨ। ਮ੍ਰਿਤਕ ਦੀ ਪਛਾਣ ਸਚਿਨ ਦੇ ਰੂਪ ਵਿਚ ਹੋਈ ਹੈ, ਉਹ ਰਾਜੂ ਪਾਰਕ ਇਲਾਕੇ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਜਿਸ ਥਾਂ ਚਾਕੂ ਮਾਰ ਕੇ ਸਚਿਨ ਦਾ ਕਤਲ ਕੀਤਾ ਗਿਆ ਹੈ, ਉੱਥੇ ਅਕਸਰ ਬਦਮਾਸ਼ ਮੁੰਡੇ ਘੁੰਮਦੇ ਰਹਿੰਦੇ ਹਨ ਪਰ ਪੁਲਸ ਪੈਟਰੋਲਿੰਗ ਨਾ ਹੋਣ ਕਾਰਨ ਉਨ੍ਹਾਂ ਦੇ ਹੌਂਸਲੇ ਬੁਲੰਦ ਰਹਿੰਦੇ ਹਨ। ਜਦੋਂ ਸਚਿਨ ਨੂੰ ਚਾਕੂ ਮਾਰਿਆ ਗਿਆ, ਉਸ ਤੋਂ ਬਾਅਦ ਪੁਲਸ ਨੂੰ ਫੋਨ ਕਾਲ ਕੀਤੀ ਗਈ ਪਰ ਪੁਲਸ ਕਾਫੀ ਦੇਰ ਬਾਅਦ ਆਈ। ਜਿਸ ਵਜ੍ਹਾ ਤੋਂ ਜ਼ਿਆਦਾ ਖੂਨ ਵਹਿ ਗਿਆ ਅਤੇ ਹਸਪਤਾਲ ਲਿਜਾਉਣ ਮਗਰੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

ਇਹ ਵੀ ਪੜ੍ਹੋ- ਸਾਕਸ਼ੀ ਕਤਲਕਾਂਡ: ਹਿੰਦੂ ਬਣ ਕੇ ਕੀਤਾ ਪਿਆਰ, ਠੁਕਰਾਉਣ ’ਤੇ ਦਿੱਤਾ ਮਾਰ

ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਡੀ. ਸੀ. ਪੀ. ਸਾਊਥ ਚੰਦਨ ਚੌਧਰੀ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕ ਰਾਜੂ ਪਾਰਕ ਦੇ ਸੀ-ਬਲਾਕ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਸਾਊਥ ਦਿੱਲੀ ਦੇ ਨੇਬਸਰਾਏ ਇਲਾਕੇ ਵਿਚ ਪੁਰਾਣੀ ਦੁਸ਼ਮਣੀ ਨੂੰ ਲੈ ਕੇ 23 ਸਾਲਾ ਸਚਿਨ ਦਾ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਦੋਸ਼  ਵਿਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਦੇਵਰਾਜ (18) ਅਤੇ ਆਯੂਸ਼ ਥਾਪਾ (18) ਨਾਂ ਦੇ ਦੋਸ਼ੀਆਂ ਨੇ ਰਾਜੂ ਪਾਰਕ ਵਾਸੀ ਸਚਿਨ ਨੂੰ ਘਰ ਦੇ ਬਾਹਰ ਰੋਕਿਆ ਅਤੇ ਝਗੜੇ ਮਗਰੋਂ ਉਸ 'ਤੇ ਚਾਕੂ ਨਾਲ ਕਈ ਵਾਰ ਕਰ ਕੇ  ਮਾਰ ਦਿੱਤਾ।

ਇਹ ਵੀ ਪੜ੍ਹੋ-  ਦਿੱਲੀ 'ਚ ਨਾਬਾਲਗ ਕੁੜੀ ਦਾ ਕਤਲ ਮਾਮਲਾ: ਮੁਲਜ਼ਮ ਸਾਹਿਲ ਨੂੰ ਲੈ ਕੇ ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਵਿਚ 20 ਸਾਲ ਦੇ ਸਾਹਿਲ ਨਾਂ ਦੇ ਨੌਜਵਾਨ ਨੇ ਸਾਕਸ਼ੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਨੇ ਬੇਰਹਿਮੀ ਨਾਲ 20 ਤੋਂ ਜ਼ਿਆਦਾ ਵਾਰ ਕੀਤੇ ਸਨ। ਇਸ ਤੋਂ ਬਾਅਦ ਉਸ ਨੇ ਕਈ ਵਾਰ ਨਾਬਾਲਗ ਕੁੜੀ ਨੂੰ ਪੱਥਰ ਨਾਲ ਕੁਚਲਿਆ। ਪੁਲਸ ਨੇ ਸਾਹਿਲ ਨੂੰ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ।

 


author

Tanu

Content Editor

Related News