ਦਿੱਲੀ : ਸਕੂਲ ਨੇ ਪ੍ਰਸ਼ਨ ਪੱਤਰ ਵਿਚ ਖਾਲਸੇ ਨੂੰ ਲਿਖਿਆ ਅੱਤਵਾਦੀ, ਮਾਮਲਾ ਭੱਖਿਆ

02/29/2020 6:54:08 PM

ਨਵੀਂ ਦਿੱਲੀ (ਕਮਲ ਕਾਂਸਲ)— ਦਿੱਲੀ ਦੇ ਦਵਾਰਕਾ 'ਚ ਇਕ ਸਕੂਲ ਦੇ ਪ੍ਰਸ਼ਨ ਪੱਤਰ 'ਤੇ ਬਵਾਲ ਸ਼ੁਰੂ ਹੋ ਗਿਆ ਹੈ। ਸਕੂਲ ਪ੍ਰਸ਼ਾਸਨ ਵਲੋਂ ਇਕ ਪ੍ਰਸ਼ਨ ਪੱਤਰ ਰਾਹੀਂ ਪੁੱਛ ਗਏ ਸਵਾਲ 'ਚ ਖਾਲਸਾ ਨੂੰ ਮਿਲੀਟੈਂਟ ਸੈਕਟ ਲਿਖਿਆ ਗਿਆ। ਦੱਸ ਦੇਈਏ ਕਿ ਡਿਕਸ਼ਨਰੀ ਅਨੁਸਾਰ ਮਿਲੀਟੈਂਟ ਸ਼ਬਦ ਦਾ ਅਰਥ ਅੱਤਵਾਦੀ ਪੰਥ ਹੈ। ਇਕ ਨਿੱਜੀ ਸਕੂਲ ਵਲੋਂ ਖਾਲਸੇ ਨੂੰ ਅੱਤਵਾਦੀ ਦੱਸਣਾ ਬਹੁਤ ਨਿੰਦਾਯੋਗ ਹੈ।

ਸਕੂਲਾਂ 'ਚ ਬੱਚਿਆਂ ਨੂੰ ਦਿੱਤੀ ਜਾ ਰਹੀ ਗਲਤ ਜਾਣਕਾਰੀ ਬੱਚਿਆਂ 'ਚ ਸਿੱਖੀ ਸਿਧਾਂਤਾਂ ਪ੍ਰਤੀ ਨਫ਼ਰਤ ਪੈਦਾ ਕਰਨ ਦਾ ਕਾਰਨ ਬਣ ਸਕਦੀ ਹੈ। ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਨੇ ਜ਼ੁਲਮ ਦੀ ਜੜ੍ਹ ਪੱਟਣ ਲਈ ਖਾਲਸੇ ਦੀ ਸਿਰਜਣਾ ਕੀਤੀ। ਸੋਸ਼ਲ ਸਾਇੰਸ ਦੇ ਪ੍ਰਸ਼ਨ ਪੱਤਰ 'ਚ ਪੁੱਛਿਆ ਗਿਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਿੱਖ ਧਰਮ ਕਿਸ ਮਿਲੀਟੈਂਟ ਸੈਕਟ 'ਚ ਟਰਾਂਸਫਰ ਕੀਤਾ?

ਇਸ ਪ੍ਰਸ਼ਨ ਪੱਤਰ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖਾਂ ਅੰਦਰ ਭਾਰੀ ਰੋਸ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਲੀ ਸਰਕਾਰ ਅਤੇ ਸੀ.ਬੀ.ਐੱਸ.ਈ. ਬੋਰਡ ਨੂੰ ਤੁਰੰਤ ਇਸ ਮਾਮਲੇ 'ਤੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।


DIsha

Content Editor

Related News