ਦਿੱਲੀ ਦਾ AIIMS ਹਸਪਤਾਲ ਮੀਂਹ ਕਾਰਨ ਹੋਇਆ ਪਾਣੀ-ਪਾਣੀ, ਆਪਰੇਸ਼ਨ ਥੀਏਟਰ ਹੋਏ ਬੰਦ

Saturday, Jun 29, 2024 - 10:45 AM (IST)

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ 'ਚ ਸ਼ੁੱਕਰਵਾਰ ਨੂੰ ਹੋਈ ਮਾਨਸੂਨ ਦੀ ਪਹਿਲੀ ਭਾਰੀ ਬਾਰਿਸ਼ ਕਾਰਨ ਲੋਕਾਂ ਨੂੰ ਲਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਦਿੱਲੀ ਦੀਆਂ ਸਾਰੀਆਂ ਸੜਕਾਂ 'ਤੇ ਪਾਣੀ ਭਰ ਗਿਆ, ਜਿਸ ਕਾਰਨ ਜਿੱਥੇ ਵਾਹਨ ਪਾਣੀ 'ਚ ਫਸੇ ਰਹੇ, ਉਥੇ ਹੀ ਇਸ ਤੇਜ਼ ਬਾਰਿਸ਼ ਨੇ ਦਿੱਲੀ ਦੇ ਵੱਕਾਰੀ ਏਮਜ਼ ਹਸਪਤਾਲ ਦੀ ਹਾਲਤ ਵੀ ਤਰਸਯੋਗ ਬਣਾ ਦਿੱਤੀ ਹੈ। ਹਸਪਤਾਲ ਦੇ ਅੰਦਰ ਪਾਣੀ ਪਹੁੰਚ ਗਿਆ, ਜਿਸ ਕਾਰਨ ਏਸੀ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ - Indigo Flight ਦੀ ਟਾਇਲਟ 'ਚ ਸਿਗਰਟ ਪੀਂਦਾ ਫੜਿਆ ਵਿਅਕਤੀ, ਖ਼ਤਰੇ 'ਚ ਪਈ 176 ਯਾਤਰੀਆਂ ਦੀ ਜਾਨ

PunjabKesari

ਸ਼ੁੱਕਰਵਾਰ ਨੂੰ ਹੋਈ ਭਾਰੀ ਬਰਸਾਤ ਤੋਂ ਬਾਅਦ ਹਸਪਤਾਲ ਦੀਆਂ ਛੱਤਾਂ ਤੋਂ ਵੀ ਪਾਣੀ ਟਪਕਦਾ ਦੇਖਿਆ ਗਿਆ। ਇਸ ਕਾਰਨ ਏਮਜ਼ ਦੇ ਸਾਰੇ ਆਪਰੇਸ਼ਨ ਥੀਏਟਰ ਬੰਦ ਰਹੇ। ਮੀਂਹ ਕਾਰਨ ਹਾਲਾਤ ਇੰਨੇ ਖ਼ਰਾਬ ਸਨ ਕਿ ਐਮਰਜੈਂਸੀ ਅਪਰੇਸ਼ਨ ਵੀ ਨਹੀਂ ਹੋ ਸਕੇ। ਇੱਥੋਂ ਮਰੀਜ਼ਾਂ ਨੂੰ ਸਫ਼ਦਰਜੰਗ ਜਾਂ ਹੋਰ ਸਰਕਾਰੀ ਹਸਪਤਾਲਾਂ ਵਿੱਚ ਰੈਫ਼ਰ ਕਰਨਾ ਪੈਂਦਾ ਸੀ।

ਇਹ ਵੀ ਪੜ੍ਹੋ - ਇਸ ਦਿਨ ਲੱਗੇਗਾ 21ਵੀਂ ਸਦੀ ਦਾ ਸਭ ਤੋਂ ਲੰਬਾ 'ਸੂਰਜ ਗ੍ਰਹਿਣ', ਜਾਣੋ ਭਾਰਤ 'ਚ ਵਿਖਾਈ ਦੇਵੇਗਾ ਜਾਂ ਨਹੀਂ

ਦੱਸ ਦੇਈਏ ਕਿ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 1936 ਤੋਂ ਬਾਅਦ ਸ਼ਹਿਰ ਵਿੱਚ ਪਿਛਲੇ 88 ਸਾਲਾਂ ਵਿੱਚ ਜੂਨ ਮਹੀਨੇ ਵਿੱਚ ਸਭ ਤੋਂ ਵੱਧ ਬਾਰਸ਼ ਹੋਈ ਹੈ ਅਤੇ ਇਹ 1901 ਤੋਂ 2024 ਦੇ ਸਮੇਂ ਵਿੱਚ ਹੋਈ ਦੂਜੀ ਸਭ ਤੋਂ ਵੱਧ ਬਾਰਿਸ਼ ਹੈ। ਦਿੱਲੀ ਦੇ ਪ੍ਰਾਇਮਰੀ ਮੌਸਮ ਕੇਂਦਰ ਨੇ ਸ਼ੁੱਕਰਵਾਰ ਸਵੇਰੇ 8:30 ਵਜੇ ਤੋਂ ਪਹਿਲਾਂ ਦੇ 24 ਘੰਟਿਆਂ ਵਿੱਚ 228.1 ਮਿਲੀਮੀਟਰ ਬਾਰਿਸ਼ ਦਰਜ ਕੀਤੀ, ਜੋ ਜੂਨ ਦੀ ਔਸਤ 74.1 ਮਿਲੀਮੀਟਰ ਬਾਰਿਸ਼ ਤੋਂ ਤਿੰਨ ਗੁਣਾ ਵੱਧ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਇੱਕ ਦਿਨ ਵਿੱਚ 124.5 ਤੋਂ 244.4 ਮਿਲੀਮੀਟਰ ਦੇ ਵਿਚਕਾਰ ਬਾਰਸ਼ ਨੂੰ ਬਹੁਤ ਭਾਰੀ ਬਾਰਿਸ਼ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ: ਇਸ ਸੂਬੇ ਦੇ ਸਕੂਲਾਂ ਦਾ ਬਦਲਿਆ ਸਮਾਂ, 1 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਸ਼ਡਿਊਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News