ਦਿੱਲੀ ਦੰਗੇ : ਵਿਧਾਨ ਸਭਾ ਕਮੇਟੀ ਨੇ ਫੇਸਬੁੱਕ ਨੂੰ 3 ਮਹੀਨਿਆਂ ਦਾ ਰਿਕਾਰਡ ਪੇਸ਼ ਕਰਨ ਨੂੰ ਕਿਹਾ

Friday, Nov 19, 2021 - 04:15 PM (IST)

ਦਿੱਲੀ ਦੰਗੇ : ਵਿਧਾਨ ਸਭਾ ਕਮੇਟੀ ਨੇ ਫੇਸਬੁੱਕ ਨੂੰ 3 ਮਹੀਨਿਆਂ ਦਾ ਰਿਕਾਰਡ ਪੇਸ਼ ਕਰਨ ਨੂੰ ਕਿਹਾ

ਨਵੀਂ ਦਿੱਲੀ, (ਭਾਸ਼ਾ)– ਦਿੱਲੀ ਵਿਧਾਨ ਸਭਾ ਦੀ ਇਕ ਕਮੇਟੀ ਨੇ ਵੀਰਵਾਰ ਨੂੰ ਫੇਸਬੁੱਕ ਇੰਡੀਆ ਨੂੰ ਕਿਹਾ ਕਿ ਉਹ ਉੱਤਰ-ਪੂਰਬੀ ਦਿੱਲੀ ’ਚ ਫਰਵਰੀ 2020 ’ਚ ਹੋਏ ਦੰਗਿਆਂ ਤੋਂ ਇਕ ਮਹੀਨ ਪਹਿਲਾਂ ਅਤੇ 2 ਮਹੀਨੇ ਬਾਅਦ ਤੱਕ ਫੇਸਬੁੱਕ ’ਤੇ ਪੋਸਟ ਕੀਤੀ ਸਮੱਗਰੀ ’ਤੇ ਯੂਜ਼ਰਜ਼ ਦੀ ਰਿਪੋਰਟ (ਸ਼ਿਕਾਇਤ) ਦੇ ਰਿਕਾਰਡ ਪੇਸ਼ ਕਰੇ।

ਇਹ ਵੀ ਪੜ੍ਹੋ– 63 ਲੱਖ ਰੁਪਏ ’ਚ ਵਿਕਿਆ ਇਹ ਪੁਰਾਣਾ iPhone, ਕਾਰਨ ਜਾਣ ਹੋ ਜਾਓਗੇ ਹੈਰਾਨ

ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਦੇ ਪ੍ਰਧਾਨ ਰਾਘਵ ਚੱਢਾ ਨੇ ਫੇਸਬੁੱਕ ਇੰਡੀਆ (ਮੈਟਾ ਪਲੇਟਫਾਰਮਜ਼) ਦੇ ਪਬਲਿਕ ਪਾਲਿਸੀ ਡਾਇਰੈਕਟਰ ਸ਼ਿਵਨਾਥ ਠੁਕਰਾਲ ਦੀ ਅਰਜ਼ੀ ’ਤੇ ਸੁਣਵਾਈ ਤੋਂ ਬਾਅਦ ਰਿਕਾਰਡ ਪੇਸ਼ ਕਰਨ ਲਈ ਕਿਹਾ। ਚੱਢਾ ਨੇ ਫੇਸਬੁੱਕ ਦੇ ਅਧਿਕਾਰੀ ਤੋਂ ਕੰਪਨੀ ਦੇ ਸੰਗਠਨ ਢਾਂਚੇ, ਸ਼ਿਕਾਇਤ ਸੁਣਨ ਦੀ ਵਿਵਸਥਾ, ਭਾਈਚਾਰਕ ਮਾਪਦੰਡਾਂ ਅਤੇ ਨਫਰਤ ਪੈਦਾ ਕਰਨ ਵਾਲੇ ਪੋਸਟ ਦੀ ਪਰਿਭਾਸ਼ਾ ਬਾਰੇ ਵੀ ਪੁੱਛਿਆ। ਕਮੇਟੀ ਨੇ ਗਲਤ, ਭੜਕਾਊ ਅਤੇ ਬੁਰੀ ਨੀਅਤ ਨਾਲ ਭੇਜੇ ਗਏ ਸੰਦੇਸ਼ਾਂ ’ਤੇ ਲਗਾਮ ਲਗਾਉਣ ’ਚ ਸੋਸ਼ਲ ਮੀਡੀਆ ਮੰਚਾਂ ਦੀ ਅਹਿਮ ਭੂਮਿਕਾ ’ਤੇ ਵਿਚਾਰ ਰੱਖਣ ਲਈ ਫੇਸਬੁੱਕ ਇੰਡੀਆ ਨੂੰ ਤਲਬ ਕੀਤਾ ਸੀ।

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ


author

Rakesh

Content Editor

Related News