ਦਿੱਲੀ ''ਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ (ਤਸਵੀਰਾਂ)
Tuesday, Jan 24, 2017 - 11:12 AM (IST)
ਨਵੀਂ ਦਿੱਲੀ— ਦਿੱਲੀ ''ਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਦੌਰਾਨ ਪਰੇਡ ''ਚ ਸ਼ਾਮਲ ਫੌਜੀਆਂ ਦਾ ਮਾਰਚ ਸ਼ੁਰੂ ਹੋ ਗਿਆ ਹੈ। ਅਬੁ ਧਾਬੀ ਦੇ ਯੁਵਰਾਜ ਸ਼ੇਖ ਮੁਹੰਮਦ ਬਿਨ ਜਾਏਦ ਇਸ ਵਾਰ ਮੁੱਖ ਮਹਿਮਾਨ ਹੋਣਗੇ। ਗਣਤੰਤਰ ਦਿਵਸ ਪਰੇਡ ''ਚ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਦਾ ਹਵਾਈ ਕਰਤੱਬ ਖਾਸਾ ਆਕਰਸ਼ਨ ਦਾ ਕੇਂਦਰ ਹੁੰਦਾ ਹੈ। ਦਿੱਲੀ ''ਚ ਗਣਤੰਤਰ ਦਿਵਸ ਪਰੇਡ ਦੇ ਫੁੱਲ ਡਰੈੱਸ ਅਭਿਆਸ ''ਚ ਊਂਠਾਂ ''ਤੇ ਸਵਾਰ ਫੌਜੀ ਹਿੱਸਾ ਲੈ ਰਹੇ ਹਨ। 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਲਈ ਅਭਿਆਸ ਕਰਦੇ ਜਾਂਬਾਜ਼ ਮੋਟਰਸਾਈਕਲ ''ਤੇ ਕਰੱਤਬ ਦਿਖਾਉਂਦੇ ਹੋਏ।
ਗਣਤੰਤਰ ਦਿਵਸ ਪਰੇਡ ਦੌਰਾਨ ਦਿੱਲੀ ਦੇ ਰਾਜਪੱਥ ''ਤੇ ਸਕੂਲੀ ਬੱਚੇ ਰੰਗ-ਬਿਰੰਗੇ ਕੱਪੜਿਆਂ ''ਚ ਡਾਂਸ ਵਾਲੇ ਮਾਹੌਲ ਨੂੰ ਸੰਸਕ੍ਰਿਤੀ ਜਗਮਗ ਨਾਲ ਭਰ ਦਿੰਦੇ ਹਨ। ਦਿੱਲੀ ''ਚ ਗਣਤੰਤਰ ਦਿਵਸ ਪਰੇਡ ਦੌਰਾਨ ਵੱਖ-ਵੱਖ ਰਾਜਾਂ ਦੀਆਂ ਝਾਂਕੀਆਂ ਦਾ ਖਾਸਾ ਇੰਤਜ਼ਾਰ ਰਹਿੰਦਾ ਹੈ।
