ਦਿੱਲੀ ’ਚ ਅਕਤੂਬਰ ਮਹੀਨੇ ਡੇਂਗੂ ਦੇ 4 ਸਾਲਾਂ ’ਚ ਸਭ ਤੋਂ ਵੱਧ ਮਾਮਲੇ ਆਏ ਸਾਹਮਣੇ
Tuesday, Nov 02, 2021 - 06:12 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ਦਿੱਲੀ ’ਚ ਇਸ ਸਾਲ ਹੁਣ ਤੱਕ ਡੇਂਗੂ ਦੇ 1,530 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਕਰੀਬ 1200 ਮਾਮਲੇ ਸਿਰਫ਼ ਅਕਤੂਬਰ ’ਚ ਦਰਜ ਕੀਤੇ ਗਏ। ਪਿਛਲੇ 4 ਸਾਲਾਂ ’ਚ ਅਕਤੂਬਰ ’ਚ ਸਾਹਮਣੇ ਆਏ ਮਾਮਲਿਆਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ। ਇਹ ਜਾਣਕਾਰੀ ਅਧਿਕਾਰਤ ਅੰਕੜਿਆਂ ਤੋਂ ਮਿਲੀ ਹੈ। ਨਗਰ ਬਾਡੀ ਅਧਿਕਾਰੀਆਂ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਰਾਸ਼ਟਰੀ ਰਾਜਧਾਨੀ ’ਚ 2017 ’ਚ ਅਕਤੂਬਰ ’ਚ ਡੇਂਗੂ ਦੇ 2,022 ਮਾਮਲੇ ਸਾਹਮਣੇ ਆਏ ਸਨ। ਸੋਮਵਾਰ ਨੂੰ ਡੇਂਗੂ ਕਾਰਨ 5 ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਮੱਛਰ ਨਾਲ ਹੋਣ ਵਾਲੀ ਇਸ ਬੀਮਾਰੀ ਕਾਰਨ ਸ਼ਹਿਰ ’ਚ ਜਾਨ ਗੁਆਉਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 6 ਹੋ ਗਈ ਹੈ, ਜੋ 2017 ਦੇ ਬਾਅਦ ਤੋਂ ਸਭ ਤੋਂ ਵੱਧ ਹੈ, ਜਦੋਂ 10 ਮਰੀਜ਼ਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : 18 ਨਵੰਬਰ ਨੂੰ ਦਿੱਲੀ ਸਰਕਾਰ ਦੇ ਸਾਹਮਣੇ ਪੇਸ਼ ਹੋਵੇਗਾ ਫੇਸਬੁੱਕ ਇੰਡੀਆ, ਜਾਣੋ ਵਜ੍ਹਾ
ਦੱਖਣੀ ਦਿੱਲੀ ਨਗਰ ਨਿਗਮ (ਐੱਸ.ਡੀ.ਐੱਮ.ਸੀ.) ਵਲੋਂ ਸੋਮਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਇਸ ਸੀਜ਼ਨ ’ਚ 30 ਅਕਤੂਬਰ ਤੱਕ ਡੇਂਗੂ ਦੇ 1,537 ਮਾਮਲੇ ਸਾਹਮਣੇ ਆਏ ਸਨ, ਜੋ 2018 ਦੇ ਬਾਅਦ ਇਸ ਮਿਆਦ ’ਚ ਸਭ ਤੋਂ ਵੱਧ ਹਨ। ਐੱਸ.ਡੀ.ਐੱਮ.ਸੀ. ਇਸ ਸੰਬੰਧ ’ਚ ਅੰਕੜੇ ਇਕੱਠੇ ਕਰਨ ਲਈ ਨੋਡਲ ਏਜੰਸੀ ਹੈ। ਰਿਪੋਰਟ ਅਨੁਸਾਰ ਇਸ ਸਾਲ ਦਿੱਲੀ ’ਚ ਸਾਹਮਣੇ ਆਏ ਡੇਂਗੂ ਦੇ ਕੁੱਲ ਮਾਮਲਿਆਂ ’ਚੋਂ 1,196 ਮਾਮਲੇ ਇਕ ਤੋਂ 30 ਅਕਤੂਬਰ ਦਰਮਿਆਨ ਆਏ ਹਨ। ਪਿਛਲੇ 5 ਸਾਲਾਂ ’ਚ ਅਕਤੂਬਰ ’ਚ ਡੇਂਗੂ ਦੇ ਮਾਮਲਿਆਂ ਦੀ ਗਿਣਤੀ ਇਸ ਤਰ੍ਹਾਂ ਸੀ- 2016 ’ਚ 1517 ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 2017 ’ਚ 2,022, 2018 ’ਚ 1,114, 2019 ’ਚ 787 ਅਤੇ 2020 ’ਚ 346 ਮਾਮਲੇ ਸਾਹਮਣੇ ਆਏ।
ਇਹ ਵੀ ਪੜ੍ਹੋ : ਸਾਵਧਾਨ! ਬੱਚੇ ਚਲਾ ਰਹੇ ਸਨ ਪਟਾਕੇ, ਸੀਵਰੇਜ 'ਚੋਂ ਨਿਕਲੀ ਗੈਸ ਨਾਲ ਹੋਇਆ ਧਮਾਕਾ, ਵੇਖੋ ਵੀਡੀਓ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ