ਲਾਲ ਕਿਲ੍ਹੇ 'ਤੇ ਆਜ਼ਾਦੀ ਦਿਹਾੜੇ ਦੇ ਸਮਾਗਮ ਲਈ ਕੀਤੀ ਗਈ 'ਡਰੈੱਸ ਰਿਹਰਸਲ'

08/13/2020 4:49:15 PM

ਨਵੀਂ ਦਿੱਲੀ- ਦਿੱਲੀ ਦੇ ਲਾਲ ਕਿਲੇ 'ਤੇ 74ਵੇਂ ਆਜ਼ਾਦੀ ਦਿਵਸ ਸਮਾਰੋਹ ਲਈ ਵੀਰਵਾਰ ਨੂੰ 'ਫੁਲ ਡਰੈੱਸ ਰਿਹਰਸਲ' ਕੀਤੀ ਗਈ। ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਦੇ ਜਵਾਨਾਂ ਨੇ ਮੁਗਲ ਕਾਲ 'ਚ ਬਣੇ ਇਸ ਕਿਲੇ 'ਚ ਮਾਰਚ ਕੀਤਾ। ਪੁਲਸ ਨੇ ਦੱਸਿਆ ਕਿ ਸਵੇਰੇ 7 ਵਜੇ ਤੋਂ ਸਵੇਰੇ 9 ਵਜੇ ਤੱਕ ਫੁਲ ਡਰੈੱਸ ਰਿਹਰਸਲ ਕੀਤੀ ਗਈ। ਪੁਲਸ ਡਿਪਟੀ ਕਮਿਸ਼ਨਰ ਮੋਨਿਕਾ ਭਾਰਦਵਾਜ ਨੇ ਕਿਹਾ,''ਸੁਰੱਖਿਆ ਕਰਮੀ ਤੜਕੇ 3 ਵਜੇ ਪਹੁੰਚੇ। ਪ੍ਰਧਾਨ ਮੰਤਰੀ ਦੇ ਵਾਹਨਾਂ ਦਾ ਕਾਫ਼ਲਾ ਸਵੇਰੇ 7.18 ਵਜੇ ਪਹੁੰਚਿਆ। ਰਿਹਰਸਲ ਸਵੇਰੇ ਕਰੀਬ 9 ਵਜੇ ਸਫ਼ਲਤਾਪੂਰਵਕ ਖਤਮ ਹੋ ਗਈ।'' 

PunjabKesariਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਵਾਹਨਾਂ ਦਾ ਕਾਫ਼ਲਾ ਕੰਪਲੈਕਸ 'ਤੇ ਦੇਰੀ ਨਾਲ ਪਹੁੰਚਿਆ ਸੀ। ਰਿਹਰਸਲ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਅਤੇ ਆਵਾਜਾਈ ਪਾਬੰਦੀ ਲਗਾਈ ਗਈ ਸੀ। ਆਜ਼ਾਦੀ ਦਿਵਸ ਸਮਾਰੋਹ ਦੇ ਪਹਿਲੇ ਲਾਲ ਕਿਲੇ ਨੂੰ ਆਮ ਜਨਤਾ ਲਈ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਪੁਲਸ ਨੇ ਆਜ਼ਾਦੀ ਦਿਵਸ ਸਮਾਰੋਹ ਅਤੇ ਡਰੈੱਸ ਰਿਹਰਸਲ ਤੋਂ ਪਹਿਲਾਂ ਯਾਤਰਾ ਸਲਾਹ ਜਾਰੀ ਕੀਤੀ ਸੀ, ਤਾਂ ਕਿ ਰਾਸ਼ਟਰੀ ਰਾਜਧਾਨੀ 'ਚ ਵਾਹਨਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਕੀਤੀ ਜਾ ਸਕੇ। 

PunjabKesariਇਸ ਤੋਂ ਪਹਿਲਾਂ, ਦਿੱਲੀ ਪੁਲਸ ਨੇ ਇੱਥੇ ਲਾਲ ਕਿਲੇ 'ਤੇ ਆਯੋਜਿਤ ਆਜ਼ਾਦੀ ਦਿਵਸ ਸਮਾਰੋਹ ਲਈ ਸੱਦੇ ਗਏ ਲੋਕਾਂ ਨੂੰ ਸਲਾਹ ਦਿੱਤੀ ਸੀ ਕਿ ਉਨ੍ਹਾਂ ਨੇ ਜੇਕਰ ਪ੍ਰੋਗਰਾਮ ਤੋਂ ਪਹਿਲਾਂ 2 ਹਫ਼ਤਿਆਂ 'ਚ ਕੋਵਿਡ-19 ਦਾ ਕੋਈ ਲੱਛਣ ਮਹਿਸੂਸ ਹੋਇਆ ਹੈ ਤਾਂ ਉਹ ਪ੍ਰੋਗਰਾਮ 'ਚ ਹਿੱਸਾ ਲੈਣ ਤੋਂ ਪਰਹੇਜ਼ ਕਰਨ। ਪੁਲਸ ਨੇ ਸੱਦੇ ਗਏ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਗ੍ਰਹਿ ਮੰਤਰਾਲੇ ਅਤੇ ਸਿਹਤ ਮੰਤਰਾਲੇ ਵਲੋਂ ਜਾਰੀ ਕੋਵਿਡ-19 ਨਾਲ ਸੰਬੰਧਤ ਦਿਸ਼ਾ-ਨਿਰਦੇਸ਼ਾਂ ਦਾ ਲਾਲ ਕਿਲੇ 'ਤੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਪਾਲਣ ਕਰਨ। ਪੁਲਸ ਨੇ ਦੱਸਿਆ ਕਿ ਇਸ ਮੌਕੇ ਲਾਲ ਕਿਲੇ 'ਤੇ ਲਗਭਗ 4 ਹਜ਼ਾਰ ਸੁਰੱਖਿਆ ਕਰਮੀ ਤਾਇਨਾਤ ਹੋਣਗੇ ਅਤੇ ਉਹ ਇਕ-ਦੂਜੇ ਤੋਂ ਦੂਰੀ ਬਣਾਈ ਰੱਖਣ।

PunjabKesari


DIsha

Content Editor

Related News