ਦਿੱਲੀ ਤੇ ਪੁਣੇ 'ਚ 30 ਟਿਕਾਣਿਆਂ 'ਤੇ ਆਮਦਨ ਟੈਕਸ ਵਿਭਾਗ ਵਲੋਂ ਛਾਪੇ

Friday, Jan 03, 2020 - 10:01 AM (IST)

ਦਿੱਲੀ ਤੇ ਪੁਣੇ 'ਚ 30 ਟਿਕਾਣਿਆਂ 'ਤੇ ਆਮਦਨ ਟੈਕਸ ਵਿਭਾਗ ਵਲੋਂ ਛਾਪੇ

ਨਵੀਂ ਦਿੱਲੀ— ਆਮਦਨ ਟੈਕਸ ਵਿਭਾਗ ਨੇ ਕਰੋੜਾਂ ਰੁਪਏ ਦੇ ਅਗਸਤਾ ਵੈਸਟਲੈਂਡ ਵੀ. ਵੀ. ਆਈ. ਪੀ. ਹੈਲੀਕਾਪਟਰ ਘਪਲੇ ਨਾਲ ਜੁੜੇ ਟੈਕਸ ਚੋਰੀ ਦੇ ਮਾਮਲਿਆਂ ਦੀ ਜਾਂਚ ਸਬੰਧੀ ਵੀਰਵਾਰ ਦਿੱਲੀ ਅਤੇ ਪੁਣੇ ਵਿਖੇ 30 ਟਿਕਾਣਿਆਂ 'ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਇਸ ਸਬੰਧੀ ਦੱਸਿਆ ਕਿ ਉਕਤ ਮਾਮਲੇ ਵਿਚ ਨਾਮਜ਼ਦ ਇਕ ਮੁਲਜ਼ਮ ਅਤੇ ਉਸ ਦੇ ਰਿਸ਼ਤੇਦਾਰ ਅਤੇ ਪੁਣੇ ਸਥਿਤ ਇਕ ਪ੍ਰਮੁੱਖ ਕਾਰੋਬਾਰੀ ਵਿਰੁੱਧ ਕਾਰਵਾਈ ਕੀਤੀ ਗਈ।

ਅਧਿਕਾਰੀਆਂ ਨੇ ਕਿਹਾ ਕਿ ਵੀ.ਵੀ.ਆਈ. ਹੈਲੀਕਾਪਟਰ ਘਪਲੇ ਦੇ ਸਿਲਸਿਲੇ 'ਚ ਗ੍ਰਿਫਤਾਰ ਦੋਸ਼ੀ ਰਾਜੀਵ ਸਕਸੈਨਾ ਵਲੋਂ ਕੀਤੇ ਗਏ ਕੁਝ ਖੁਲਾਸਿਆਂ ਦੇ ਨਤੀਜੇ ਵਜੋਂ ਦੋਹਾਂ ਵਿਰੁੱਧ ਇਹ ਛਾਪੇਮਾਰੀ ਕੀਤੀ ਗਈ। ਪਿਛਲੇ ਸਾਲ ਦੁਬਈ ਤੋਂ ਭਾਰਤ ਲਿਆਏ ਜਾਣ ਤੋਂ ਬਾਅਦ ਸਕਸੈਨਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਗ੍ਰਿਫਤਾਰ ਕੀਤਾ ਗਿਆ ਸੀ।


author

DIsha

Content Editor

Related News