ਦਿੱਲੀ ਪੁਲਸ ਨੇ ਵਿਕਾਸ ਲਗਰਪੁਰੀਆ ਗਿਰੋਹ ਦੇ ਲੋੜੀਂਦੇ ਸ਼ਾਰਪ ਸ਼ੂਟਰ ਨੂੰ ਕੀਤਾ ਗ੍ਰਿਫ਼ਤਾਰ
Sunday, Mar 09, 2025 - 04:20 PM (IST)

ਨਵੀਂ ਦਿੱਲੀ- ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਵਿਕਾਸ ਲਗਰਪੁਰੀਆ ਗਿਰੋਹ ਦੇ ਲੋੜੀਂਦੇ ਸ਼ਾਰਪ ਸ਼ੂਟਰ ਅਮਿਤ (32) ਉਰਫ਼ ਮਿੱਠਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਅਨੁਸਾਰ, ਅਮਿਤ ਕਤਲ ਦੀ ਕੋਸ਼ਿਸ਼ ਮਾਮਲੇ 'ਚ ਲੋੜੀਂਦਾ ਸੀ ਅਤੇ ਉਸ 'ਤੇ ਕਈ ਗੰਭੀਰ ਅਪਰਾਧਾਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਉਹ ਰੋਸ਼ਨਪੁਰਾ, ਨਜ਼ਫਗੜ੍ਹ ਦਾ ਵਾਸੀ ਹੈ ਅਤੇ ਉਸ ਨੂੰ ਦਵਾਰਕਾ ਸੈਕਟਰ-23 ਕੋਲੋਂ ਫੜਿਆ ਗਿਆ।
ਪੁਲਸ ਅਧਿਕਾਰੀ ਨੇ ਦੱਸਿਆ,''ਅਮਿਤ ਕੋਲੋਂ 0.32 ਬੋਰ ਦੀ ਦੇਸੀ ਪਿਸਤੌਲ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ ਗਏ।'' ਪੁਲਸ ਅਨੁਸਾਰ ਅਮਿਤ ਦਿੱਲੀ-ਐੱਨ.ਸੀ.ਆਰ. 'ਚ ਲੁੱਟ, ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੀ ਉਲੰਘਣਾ ਸਮੇਤ 8 ਤੋਂ ਵੱਧ ਗੰਭੀਰ ਅਪਰਾਧਕ ਮਾਮਲਿਆਂ 'ਚ ਸ਼ਾਮਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਸਾਲ 2016 ਤੋਂ ਅਪਰਾਧਕ ਗਤੀਵਿਧੀਆਂ 'ਚ ਸਰਗਰਮ ਹੈ ਅਤੇ ਗੁਰੂਗ੍ਰਾਮ 'ਚ ਵਾਹਨ ਕਬਜ਼ਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਹੋ ਚੁੱਕਿਾ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅਮਿਤ ਆਪਣੇ ਇਕ ਸਾਥੀ ਨਾਲ ਨਵੀਂ ਵਾਰਦਾਤ ਦੀ ਯੋਜਨਾ ਬਣਾਉਣ ਲਈ ਮਿਲਣ ਵਾਲਾ ਹੈ, ਇਸ ਤੋਂ ਬਾਅਦ ਅਪਰਾਧ ਸ਼ਾਖਾ ਨੇ ਜਾਲ ਵਿਛਾ ਕੇ ਉਸ ਨੂੰ ਫੜ ਲਿਆ। ਪੁਲਸ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8