ਟੂਲਕਿੱਟ ਮਾਮਲੇ 'ਚ ਟਵਿੱਟਰ ਦੇ ਦਿੱਲੀ ਅਤੇ ਗੁਰੂਗ੍ਰਾਮ ਦਫ਼ਤਰ ਪਹੁੰਚੀ ਸਪੈਸ਼ਲ ਸੈੱਲ

Monday, May 24, 2021 - 08:18 PM (IST)

ਨਵੀਂ ਦਿੱਲੀ - ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਟੀਮ ਟਵਿੱਟਰ ਦੇ ਲਾਡੋ ਸਰਾਏ ਦਫ਼ਤਰ ਪਹੁੰਚੀ ਹੈ। ਸਪੈਸ਼ਲ ਸੈੱਲ ਦੀ ਟੀਮ ਟੂਲਕਿੱਟ ਮਾਮਲੇ ਦੀ ਜਾਂਚ ਨੂੰ ਲੈ ਕੇ ਟਵਿੱਟਰ ਦੇ ਦਫ਼ਤਰ ਪਹੁੰਚੀ ਹੈ। ਇੰਨਾ ਹੀ ਨਹੀਂ ਗੁਰੂਗ੍ਰਾਮ ਦੇ ਟਵਿੱਟਰ ਦੇ ਦਫ਼ਤਰ 'ਤੇ ਵੀ ਸਪੈਸ਼ਲ ਟੀਮ ਪੁੱਜਣ ਵਾਲੀ ਹੈ। ਯਾਨੀ ਕਿ ਇਕੱਠੇ ਟਵਿੱਟਰ ਦੇ 2 ਦਫ਼ਤਰ 'ਤੇ ਸਪੇਸ਼ਲ ਸੈੱਲ ਜਾਂਚ ਲਈ ਪਹੁੰਚੀ ਹੈ।

ਇਸ ਤੋਂ ਪਹਿਲਾਂ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਟੂਲਕਿੱਟ ਮਾਮਲੇ ਵਿੱਚ ਟਵਿੱਟਰ ਇੰਡੀਆ ਦੇ ਪ੍ਰਮੁੱਖ ਮਨੀਸ਼ ਮਹੇਸ਼ਵਰੀ ਨੂੰ ਨੋਟਿਸ ਭੇਜਿਆ ਸੀ। ਦਿੱਲੀ ਪੁਲਸ ਦਾ ਕਹਿਣਾ ਹੈ ਕਿ ਉਹ ਇੱਕ ਸ਼ਿਕਾਇਤ 'ਤੇ ਜਾਂਚ ਕਰ ਰਹੀ ਹੈ, ਜਿਸ ਵਿੱਚ ਟਵਿੱਟਰ ਵਲੋਂ ਸੰਬਿਤ ਪਾਤਰਾ ਦੇ ਟਵੀਟ ਨੂੰ ਮੈਨੁਪੁਲੇਟਿਵ ਫਲੈਗ ਕਰਣ 'ਤੇ ਸਫਾਈ ਮੰਗੀ ਗਈ ਹੈ।

ਇਸ ਟੂਲਕਿੱਟ ਵਿਵਾਦ ਨੇ ਤੂਲ ਉਦੋਂ ਫੜਿਆ ਸੀ ਜਦੋਂ ਸੰਬਿਤ ਵੱਲੋਂ ਕਹਿ ਦਿੱਤਾ ਗਿਆ ਕਿ ਕਾਂਗਰਸ ਨੇ ਇੱਕ ਅਜਿਹੀ ਟੂਲਕਿੱਟ ਬਣਾਈ ਹੈ ਜਿਸ ਦੇ ਜ਼ਰੀਏ ਮੋਦੀ ਸਰਕਾਰ ਨੂੰ ਬਦਨਾਮ ਕਰਣ ਦਾ ਕੰਮ ਹੋ ਰਿਹਾ ਹੈ। ਟਵੀਟ ਕਰ ਸੰਬਿਤ ਨੇ ਉਦੋਂ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਸਾਧਿਆ ਸੀ।

ਉਨ੍ਹਾਂ ਕਿਹਾ ਸੀ ਕਿ ਰਾਹੁਲ ਲਗਾਤਾਰ ਕੋਰੋਨਾ ਨੂੰ ਲੈ ਕੇ ਜੋ ਵੀ ਟਵੀਟ ਕਰਦੇ ਹਨ, ਉਹ ਜਿਸ ਅੰਦਾਜ਼ ਵਿੱਚ ਪੀ.ਐੱਮ. ਮੋਦੀ  'ਤੇ ਹਮਲਾ ਕਰਦੇ ਹਨ, ਉਹ ਸਭ ਕਾਂਗਰਸ ਦੀ ਟੂਲਕਿੱਟ ਦਾ ਹਿੱਸਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News