ਵੱਡੀ ਅਪਰਾਧਕ ਸਾਜਿਸ਼ ਨਾਕਾਮ, ਦਿੱਲੀ ਪੁਲਸ ਨੇ ਕਪਿਲ ਨੰਦੂ ਗਿਰੋਹ ਦੇ 7 ਮੈਂਬਰ ਕੀਤੇ ਗ੍ਰਿਫ਼ਤਾਰ
Sunday, Jan 05, 2025 - 05:51 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ ਕਪਿਲ ਨੰਦੂ ਗਿਰੋਹ ਵਲੋਂ ਰਚੀ ਗਈ ਇਕ ਵੱਡੀ ਅਪਰਾਧਕ ਸਾਜਿਸ਼ ਨੂੰ ਅਸਫ਼ਲ ਕਰਨ ਦਾ ਦਾਅਵਾ ਕਰਦੇ ਹੋਏ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਇਕ ਟਾਰਗੇਟ ਕਤਲ ਨੂੰ ਰੋਕਿਆ ਗਿਆ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲਸ ਨੇ ਗੈਰ-ਕਾਨੂੰਨੀ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ,''ਅਪਰਾਧ ਸ਼ਾਖਾ ਨੂੰ ਪਤਾ ਲੱਗਾ ਕਿ ਗਿਰੋਹ ਦੇ ਮੈਂਬਰ ਕਪਿਲ ਨੰਦੂ ਦੇ ਆਦੇਸ਼ 'ਤੇ ਦਿੱਲੀ 'ਚ ਇਕ ਵਿਰੋਧੀ ਦੇ ਕਤਲ ਦੀ ਸਾਜਿਸ਼ ਰਚ ਰਹੇ ਸਨ। ਨੰਦੂ ਇਕ ਅਣਪਛਾਤੇ ਵਿਦੇਸ਼ੀ ਸਥਾਨ ਤੋਂ ਗਿਰੋਹ ਚਲਾਉਂਦਾ ਹੈ।'' ਉਨ੍ਹਾਂ ਦੱਸਿਆ ਕਿ ਪੁਲਸ ਟੀਮ ਨੂੰ ਪਤਾ ਲੱਗਾ ਕਿ ਦੋਸ਼ੀ ਬੁਰਾੜੀ 'ਚ ਕਿਰਾਏ ਦੇ ਫਲੈਟ 'ਚ ਲੁਕੇ ਹੋਏ ਹਨ। ਜਾਲ ਵਿਛਾ ਕੇ ਸੂਰਜ (24), ਜਿਤੇਸ਼ ਉਰਫ਼ ਜੀਤੂ (24) ਅਤੇ ਅਨਿਲ ਰਾਠੀ (21) ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਨੇ ਗਿਰੋਹ ਨਾਲ ਆਪਣੇ ਸੰਬੰਧ ਸਵੀਕਾਰ ਕੀਤੇ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਗਿਰੋਹ ਦੇ ਹੋਰ ਮੈਂਬਰਾਂ ਪ੍ਰਮੋਦ ਉਰਫ਼ ਮੋਦੀ (43), ਸੁਨੀਲ (35), ਨਿਤਿਨ (33) ਅਤੇ ਦੇਸ਼ਾਂਤ ਵਰਮਾ (27) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8