ਦਿੱਲੀ ਪੁਲਸ ਦੇ ਹੈੱਡ ਕਾਂਸਟੇਬਲ ਨੇ PCR ਵੈਨ ਅੰਦਰ ਖ਼ੁਦ ਨੂੰ ਮਾਰੀ ਗੋਲੀ

Saturday, Apr 08, 2023 - 09:54 AM (IST)

ਦਿੱਲੀ ਪੁਲਸ ਦੇ ਹੈੱਡ ਕਾਂਸਟੇਬਲ ਨੇ PCR ਵੈਨ ਅੰਦਰ ਖ਼ੁਦ ਨੂੰ ਮਾਰੀ ਗੋਲੀ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਦੇ ਇਕ ਹੈੱਡ ਕਾਂਸਟੇਬਲ ਨੇ ਸ਼ਨੀਵਾਰ ਸਵੇਰੇ ਸਿਵਲ ਲਾਈਨਜ਼ ਇਲਾਕੇ 'ਚ ਚੰਦਗੀ ਰਾਮ ਅਖਾੜਾ ਕੋਲ ਇਕ ਪੀ.ਸੀ.ਆਰ. ਵੈਨ ਅੰਦਰ ਖ਼ੁਦ ਨੂੰ ਗੋਲੀ ਮਾਰ ਲਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਡਿਪਟੀ ਕਮਿਸ਼ਨਰ ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 6.25 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਸਿਵਲ ਲਾਈਨਜ਼ ਥਾਣੇ ਦੇ ਪੀ.ਸੀ.ਆਰ. ਵੈਨ ਇੰਚਾਰਜ ਹੈੱਡ ਕਾਂਸਟੇਬਲ ਇਮਰਾਨ ਮੁਹੰਮਦ ਨੇ ਆਪਣੇ ਸਰਕਾਰੀ ਹਥਿਆਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ ਹੈ। 

ਇਹ ਵੀ ਪੜ੍ਹੋ : ਏਅਰਫੋਰਸ ਸਟੇਸ਼ਨ ਦੀ ਕੰਧ ’ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਪੰਨੂ ਨੇ ਲਈ ਜ਼ਿੰਮੇਵਾਰੀ

ਕਲਸੀ ਨੇ ਦੱਸਿਆ ਕਿ ਇਮਰਾਨ ਨੂੰ ਤੁਰੰਤ ਬਾੜਾ ਹਿੰਦੂ ਰਾਵ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਕਲਸੀ ਅਨੁਸਾਰ, ਇਮਰਾਨ ਨੇ ਚੰਦਗੀ ਰਾਮ ਅਖਾੜਾ ਕੋਲ ਬੇਲਾ ਰੋਡ 'ਤੇ ਉਸ ਸਮੇਂ ਖ਼ੁਦ ਨੂੰ ਗੋਲੀ ਮਾਰ ਲਈ, ਜਦੋਂ ਪੀ.ਸੀ.ਆਰ. ਡਰਾਈਵਰ ਅਤੇ ਉਸ ਦੇ ਸਹਿਯੋਗੀ ਕਾਂਸਟੇਬਲ ਅਤੁਰ ਭਾਟੀ ਟਾਇਲਟ ਗਏ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਜ਼ਿਲ੍ਹਾ ਅਪਰਾਧ ਟੀਮ ਨੂੰ ਬੁਲਾਇਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News