ਜ਼ਬਰਨ ਵਸੂਲੀ ਦੇ ਦੋਸ਼ ''ਚ ਗੈਂਗਸਟਰ ਦੀ ਪਤਨੀ ਸਣੇ ਚਾਰ ਲੋਕ ਗ੍ਰਿਫ਼ਤਾਰ

Saturday, Mar 22, 2025 - 01:05 PM (IST)

ਜ਼ਬਰਨ ਵਸੂਲੀ ਦੇ ਦੋਸ਼ ''ਚ ਗੈਂਗਸਟਰ ਦੀ ਪਤਨੀ ਸਣੇ ਚਾਰ ਲੋਕ ਗ੍ਰਿਫ਼ਤਾਰ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਦਵਾਰਕਾ ਇਲਾਕੇ 'ਚ ਜ਼ਬਰਨ ਵਸੂਲੀ ਦੇ ਇਕ ਮਾਮਲੇ 'ਚ ਸ਼ਾਮਲ ਹੋਣ ਦੇ ਦੋਸ਼ 'ਚ ਇਕ ਗੈਂਗਸਟਰ ਦੀ ਪਤਨੀ ਅਤੇ ਇਕ ਨਾਬਾਲਗ ਸਣੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਵਿਕਾਸ ਉਰਫ਼ ਵਿੱਕੀ, ਰੋਹਿਤ ਉਰਫ਼ ਰੌਕੀ, ਗੀਤਿਕਾ ਉਰਫ਼ ਗੀਤੂ ਅਤੇ ਇਕ ਨਾਬਾਲਗ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਗੀਤਿਕਾ ਕਾਲਾ-ਜਠੇੜੀ ਗਿਰੋਹ ਦੇ ਮੈਂਬਰ ਗੈਂਗਸਟਰ ਸਚਿਨ ਉਰਫ਼ ਭਾਂਜਾ ਦੀ ਪਤਨੀ ਹੈ। ਪੁਲਸ ਡਿਪਟੀ ਕਮਿਸ਼ਨਰ (ਦਵਾਰਕਾ) ਅੰਕਿਤ ਸਿੰਘ ਨੇ ਦੱਸਿਆ,''10 ਮਾਰਚ ਨੂੰ ਚਾਰ ਲੋਕ ਇਕ ਕਾਰ 'ਚ ਝਰੋਦਾ ਕਲਾਂ 'ਚ ਇਕ ਸ਼ਿਕਾਇਤਕਰਤਾ ਦੇ ਘਰ ਪਹੁੰਚੇ ਅਤੇ ਬੰਦੂਕ ਦੀ ਨੋਕ 'ਤੇ ਉਨ੍ਹਾਂ ਨੂੰ ਧਮਕਾਇਆ ਅਤੇ ਸਚਿਨ ਵਲੋਂ ਪੈਸੇ ਮੰਗੇ।'' ਸ਼ਿਕਾਇਤਕਰਤਾ ਅਤੇ ਉਨ੍ਹਾਂ ਦੇ ਵਪਾਰਕ ਸਾਂਝੇਦਾਰਾਂ ਨੂੰ ਬਾਅਦ 'ਚ ਕਈ ਧਮਕੀ ਭਰੇ ਫੋਨ ਆਇਆ। ਭਗਤ ਸਿੰਘ ਨਗਰ ਪੁਲਸ ਸਟੇਸ਼ਨ 'ਚ ਭਾਰਤੀ ਦੰਡਾਵਲੀ ਦੀ ਧਾਰਾ 308 ਅਤੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 3 (5) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਦਾ ਵਿਸ਼ਲੇਸ਼ਣ ਕੀਤਾ ਗਿਆ ਅਤੇ ਤਕਨੀਕੀ ਨਿਗਰਾਨੀ ਨਾਲ ਦੋਸ਼ੀਆਂ ਦੀ ਪਛਾਣ ਕਰਨ 'ਚ ਮਦਦ ਮਿਲੀ।

ਉਨ੍ਹਾਂ ਦੱਸਿਆ ਕਿ ਗੀਤਿਕਾ ਦਾ ਪਤਾ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਦੁਲਹੇੜਾ ਪਿੰਡ ਤੋਂ ਲਗਾਇਆ ਗਿਆ ਅਤੇ ਉਸ ਨੂੰ ਫੜ ਲਿਆ ਗਿਆ। ਇਸ ਤੋਂ ਬਾਅਦ ਛਾਪੇਮਾਰੀ ਕਰ ਕੇ ਵਿੱਕੀ, ਰੌਕੀ ਅਤੇ ਨਾਬਾਲਗ ਨੂੰ ਫੜਿਆ ਗਿਆ। ਪੁਲਸ ਜਾਂਚ 'ਚ ਪਤਾ ਲੱਗਾ ਕਿ ਹਾਲ ਹੀ 'ਚ ਪੈਰੋਲ 'ਤੇ ਰਿਹਾਅ ਹੋਇਆ ਵਿੱਕੀ, ਗੀਤਿਕਾ ਨਾਲ ਤਿਹਾੜ ਜੇਲ੍ਹ 'ਚ ਸਚਿਨ ਨੂੰ ਮਿਲਿਆ ਸੀ। ਸਚਿਨ ਨੇ ਉਸ ਨੂੰ ਸਥਾਨਕ ਪ੍ਰਾਪਰਟੀ ਡੀਲਰਾਂ ਨੂੰ ਧਮਕਾਉਣ ਦਾ ਨਿਰਦੇਸ਼ ਦਿੱਤਾ ਸੀ, ਜਿਨ੍ਹਾਂ ਨੇ ਰੰਗਦਾਰੀ ਦੇਣਾ ਬੰਦ ਕਰ ਦਿੱਤਾ ਸੀ। ਅਧਿਕਾਰੀ ਨੇ ਦੱਸਿਆ ਕਿ ਯੋਜਨਾ ਅਨੁਸਾਰ ਵਿੱਕੀ ਨੇ ਇਕ ਕਾਰ ਅਤੇ ਤਿੰਨ ਸਾਥੀਆਂ ਦਾ ਇੰਤਜ਼ਾਮ ਕੀਤਾ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਕਰ ਕੇ ਪੀੜਤਾਂ ਨੂੰ ਫੋਨ ਕੀਤਾ। ਉਨ੍ਹਾਂ ਦੱਸਿਆ ਕਿ ਵਿੱਕੀ ਦਾ ਅਪਰਾਧਕ ਇਤਿਹਾਸ ਹੈ, ਜਿਸ 'ਚ ਰੋਹਤਕ ਅਤੇ ਸੋਨੀਪਤ 'ਚ ਦਰਜ ਤਿੰਨ ਕਤਲ ਦੇ ਮਾਮਲੇ ਸ਼ਾਮਲ ਹਨ, ਜਦੋਂ ਕਿ ਰੋਹਿਤ 2 ਕਤਲ ਦੇ ਮਾਮਲਿਆਂ 'ਚ ਸ਼ਾਮਲ ਰਿਹਾ ਹੈ। ਪੁਲਸ ਨੇ ਅਪਰਾਧ 'ਚ ਇਸਤੇਮਾਲ ਕੀਤੀ ਗਈ ਕਾਰ ਅਤੇ 2 ਮੋਬਾਇਲ ਫੋਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਅੱਗੇ ਦੀ ਜਾਂਚ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News