ਮੁਕਾਬਲੇ ਤੋਂ ਬਾਅਦ ਬੰਬੀਹਾ ਗਿਰੋਹ ਦੇ 2 ਸ਼ਾਰਪ ਸ਼ੂਟਰ ਗ੍ਰਿਫ਼ਤਾਰ

Tuesday, Oct 29, 2024 - 05:23 PM (IST)

ਮੁਕਾਬਲੇ ਤੋਂ ਬਾਅਦ ਬੰਬੀਹਾ ਗਿਰੋਹ ਦੇ 2 ਸ਼ਾਰਪ ਸ਼ੂਟਰ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)- ਦਿੱਲੀ 'ਚ ਇਕ ਵਪਾਰੀ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਵਾਂਟੇਡ ਕੌਸ਼ਲ ਚੌਧਰੀ-ਬੰਬੀਹਾ ਗਿਰੋਹ ਦੇ 2 ਸ਼ਾਰਪ ਸ਼ੂਟਰਾਂ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੇ ਉੱਤਰੀ ਦਿੱਲੀ 'ਚ ਇਕ ਵਪਾਰੀ ਦੇ ਰਾਣੀ ਬਾਗ ਸਥਿਤ ਘਰ 'ਤੇ ਗੋਲੀਬਾਰੀ ਕੀਤੀ ਸੀ। ਪੁਲਸ ਅਨੁਸਾਰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਰਹਿਣ ਵਾਲੇ 22 ਸਾਲਾ ਬਿਲਾਲ ਅੰਸਾਰੀ ਅਤੇ 21 ਸਾਲਾ ਸ਼ੁਹੇਬ ਨੂੰ ਮੰਗਲਵਾਰ ਸਵੇਰੇ ਇਕ ਮੁਹਿੰਮ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਡਿਪਟੀ ਕਮਿਸ਼ਨਰ ਪ੍ਰਣਵ ਤਾਇਲ ਨੇ ਦੱਸਿਆ,''28 ਅਤੇ 29 ਅਕਤੂਬਰ ਦੀ ਦਰਮਿਆਨੀ ਰਾਤ ਗੁਪਤ ਸੂਚਨਾ ਮਿਲੀ ਕਿ ਸ਼ੂਟਰ ਆਪਣੇ ਸਾਥੀਆਂ ਨੂੰ ਮਿਲਣ ਲਈ ਕਕਰੋਲਾ ਇਲਾਕੇ 'ਚ ਆਉਣਗੇ।''

ਇਹ ਵੀ ਪੜ੍ਹੋ : ਹੁਣ ਘਰ ਬੈਠੇ ਖਰੀਦੋ 10 ਰੁਪਏ 'ਚ ਸੋਨਾ!

ਉਨ੍ਹਾਂ ਨੇ ਦੱਸਿਆ ਕਿ ਨਜਫਗੜ੍ਹ ਵੱਲ ਜਾਣ ਵਾਲੇ ਕਕਰੋਲਾ ਡ੍ਰੇਨੇਜ ਰੋਡ ਕੋਲ ਇਕ ਜਾਂਚ ਚੌਕੀ ਬਣਾਈ ਗਈ ਅਤੇ ਦੇਰ ਰਾਤ ਕਰੀਬ 2.15 ਵਜੇ ਪੁਲਸ ਟੀਮ ਨੇ ਬਾਈਕਸ 'ਤੇ 2 ਲੋਕਾਂ ਨੂੰ ਆਉਂਦੇ ਹੋਏ ਦੇਖਿਆ। ਅਧਿਕਾਰੀ ਨੇ ਦੱਸਿਆ ਕਿ ਪੁਲਸ ਟੀਮ ਨੇ ਉਨ੍ਹਾਂ ਨੂੰ ਬਾਈਕ ਰੋਕਣ ਦਾ ਇਸ਼ਾਰਾ ਕੀਤਾ ਪਰ ਬਾਈਕ ਸਵਾਰ ਨੇ ਵਾਹਨ ਮੋੜ ਵਾਪਸ ਦੌੜਣ ਦੀ ਕੋਸ਼ਿਸ਼ ਕੀਤੀ ਅਤੇ ਇਸੇ 'ਚ ਉਹ ਡਿੱਗ ਗਏ। ਤਾਇਲ ਨੇ ਦੱਸਿਆ,''ਜਦੋਂ ਟੀਮ ਨੇ ਉਨ੍ਹਾਂ ਨੂੰ ਘੇਰ ਲਿਆ ਤਾਂ ਉਨ੍ਹਾਂ ਨੇ ਆਪਣੀ ਪਿਸਤੌਲ ਕੱਢ ਲਈ ਅਤੇ ਉਨ੍ਹਾਂ 'ਚੋਂ ਇਕ ਨੇ ਛਾਪੇਮਾਰੀ ਦਲ 'ਤੇ ਗੋਲੀ ਚਲਾ ਦਿੱਤੀ। ਟੀਮ ਨੇ ਆਤਮ ਰੱਖਿਆ 'ਚ ਗੋਲੀ ਚਲਾਈ ਅਤੇ ਉਨ੍ਹਾਂ 'ਚੋਂ ਇਕ ਦੇ ਪੈਰ 'ਚ ਗੋਲੀ ਲੱਗ ਗਈ। ਜ਼ਖ਼ਮੀ ਨੂੰ ਕੋਲ ਦੇ ਹਸਪਤਾਲ ਲਿਜਾਇਆ ਗਿਆ।'' ਉਨ੍ਹਾਂ ਦੱਸਿਆ ਕਿ ਅੰਸਾਰ ਅਤੇ ਸ਼ੁਹੇਬ ਨੇ 26 ਅਕਤੂਬਰ ਨੂੰ ਰਾਤ ਕਰੀਬ 8.20 ਵਜੇ ਇਕ ਵਪਾਰੀ ਦੇ ਘਰ ਗੋਲੀਬਾਰੀ ਕੀਤੀ ਅਤੇ ਕੌਸ਼ਲ ਚੌਧਰੀ, ਪਵਨ ਸ਼ੌਕੀਨ ਅਤੇ ਬੰਬੀਹਾ ਗਿਰੋਹ ਦੇ ਨਾਂ ਵਾਲੀ ਇਕ ਪਰਚੀ ਛੱਡੀ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਕਬਜ਼ੇ 'ਚੋਂ ਇਕ ਪਿਸਤੌਲ, ਇਕ ਤਮੰਚਾ ਅਤੇ 6 ਕਾਰਤੂਸ ਜ਼ਬਤ ਕੀਤੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News