ਕੋਰੋਨਾ ਪੀੜਤ ਮਾਪਿਆਂ ਨੂੰ ਬਚਾ ਲਿਆਈ ਮਾਸੂਮ, ਘਰ ਪਹੁੰਚਣ ''ਤੇ ਪੁਲਸ ਨੇ ਇੰਝ ਕੀਤਾ ਸਵਾਗਤ

5/15/2020 3:43:26 PM

ਨਵੀਂ ਦਿੱਲੀ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਹੁਣ ਇਸ ਦਾ ਕਹਿਰ ਕੋਰੋਨਾ ਯੋਧਿਆਂ 'ਤੇ ਵੀ ਬਰਸ ਰਿਹਾ ਹੈ, ਜੋ ਕਿ ਇਸ ਮਹਾਮਾਰੀ ਨੂੰ ਮਾਤ ਦੇ ਕੇ ਜਿੱਤ ਰਹੇ ਹਨ। ਅਜਿਹਾ ਹੀ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇਸ ਸੰਕਟ ਦੌਰਾਨ ਦਿੱਲੀ ਦੇ ਜਹਾਂਗੀਰਪੁਰੀ ਥਾਣੇ 'ਚ ਤਾਇਨਾਤ ਇਕ ਕੋਰੋਨਾ ਪੀੜਤ ਸਿਪਾਹੀ ਦੀ ਪਤਨੀ ਨੇ ਕੋਰੋਨਾ ਨੂੰ ਮਾਤ ਦੇ ਕੇ ਇਕ ਬੱਚੀ ਨੂੰ ਜਨਮ ਦਿੱਤਾ ਹੈ। 

PunjabKesari

ਦੱਸਣਯੋਗ ਹੈ ਕਿ ਇੱਥੋ ਦੇ ਜਹਾਂਗੀਰਪੁਰੀ ਥਾਣੇ ਦਾ ਸਿਪਾਹੀ 22 ਅਪ੍ਰੈਲ ਨੂੰ ਕੋਰੋਨਾ ਇਨਫੈਕਟਡ ਮਿਲਿਆ ਸੀ। ਇਸ ਤੋਂ ਬਾਅਦ ਉਸ ਦੀ ਗਰਭਵਤੀ ਪਤਨੀ ਵੀ ਪਾਜ਼ੇਟਿਵ ਮਿਲੀ। ਉਨ੍ਹਾਂ ਦੋਵਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। 8 ਮਈ ਨੂੰ ਜਦੋਂ ਸਿਪਾਹੀ ਦੀ ਪਤਨੀ ਨੇ ਬੱਚੀ ਨੂੰ ਜਨਮ ਦਿੱਤਾ ਤਾਂ ਉਸ ਨੂੰ ਮਾਸੂਮ ਨੂੰ ਮਾਂ ਤੋਂ ਦੂਰ ਰੱਖਿਆ ਗਿਆ ਪਰ ਜਾਂਚ ਰਿਪੋਰਟ 'ਚ ਬੱਚੀ ਨੈਗੇਟਿਵ ਆਈ। ਉਸ ਤੋਂ ਬਾਅਦ ਮਾਂ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਈ। ਦਿਲਚਸਪ ਗੱਲ ਇਹ ਹੈ ਕਿ ਬੇਟੀ ਦੇ ਜਨਮ ਤੋਂ 2 ਦਿਨ ਪਹਿਲਾਂ ਸਿਪਾਹੀ ਵੀ ਕੋਰੋਨਾ ਨੂੰ ਮਾਤ ਦੇ ਚੁੱਕਾ ਸੀ। 

PunjabKesari

ਕੋਰੋਨਾ ਨਾਲ ਨਜਿੱਠ ਕੇ ਜਦੋਂ ਕਾਂਸਟੇਬਲ ਅਤੇ ਉਸ ਦੀ ਪਤਨੀ ਆਪਣੀ ਨੰਨੀ ਪਰੀ ਨੂੰ ਲੈ ਕੇ ਘਰ ਪਹੁੰਚੇ ਤਾਂ ਪੁਲਸ ਕਰਮਚਾਰੀਆਂ ਨੇ 3 ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ 'ਤੇ ਕੇਕ ਕੱਟਿਆਂ ਗਿਆ, ਫੁੱਲ ਦੀ ਮਾਲਾ ਨਾਲ ਬੱਚੀ ਸਮੇਤ ਕੋਰੋਨਾ ਯੋਧਿਆਂ ਦਾ ਸਵਾਗਤ ਕੀਤਾ ਗਿਆ। ਬਾਈਕ ਅਤੇ ਜਿਪਸੀਆਂ 'ਚ ਗੁਬਾਰੇ ਲਾ ਕੇ ਘਰ ਲਿਆਂਦਾ ਗਿਆ। ਕਾਂਸਟੇਬਲ ਅਤੇ ਉਸ ਦੀ ਪਤਨੀ ਇਹ ਸਾਰਾ ਕੁਝ ਦੇਖ ਕਾਫੀ ਭਾਵੁਕ ਹੋ ਗਏ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Iqbalkaur

Content Editor Iqbalkaur