ਕੋਰੋਨਾ ਨਾਲ ਦਿੱਲੀ ਪੁਲਸ ਦੇ ASI ਦੀ ਮੌਤ, ਹੁਣ ਤੱਕ 10 ਤੋਂ ਵੱਧ ਜਵਾਨਾਂ ਦੀ ਗਈ ਜਾਨ

Thursday, Jul 09, 2020 - 02:25 PM (IST)

ਕੋਰੋਨਾ ਨਾਲ ਦਿੱਲੀ ਪੁਲਸ ਦੇ ASI ਦੀ ਮੌਤ, ਹੁਣ ਤੱਕ 10 ਤੋਂ ਵੱਧ ਜਵਾਨਾਂ ਦੀ ਗਈ ਜਾਨ

ਨਵੀਂ ਦਿੱਲੀ- ਦਿੱਲੀ ਪੁਲਸ ਦੀ ਸਪੈਸ਼ਲ ਬਰਾਂਚ 'ਚ ਤਾਇਨਾਤ ਇਕ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਜੀਵਨ ਸਿੰਘ ਦੀ ਕੋਰੋਨਾ ਇਨਫੈਕਸ਼ਨ ਕਾਰਨ ਵੀਰਵਾਰ ਤੜਕੇ ਮੌਤ ਹੋ ਗਈ। ਪੁਲਸ ਅਨੁਸਾਰ ਜੀਵਨ ਸਿੰਘ ਦੀ ਕੋਰੋਨਾ ਰਿਪੋਰਟ 21 ਜੂਨ ਨੂੰ ਆਈ ਸੀ। ਉਨ੍ਹਾਂ ਨੂੰ 23 ਜੂਨ ਨੂੰ ਲਾਜਪਤ ਨਗਰ ਸਥਿਤ ਆਈ.ਬੀ.ਐੱਸ. 'ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ 27 ਜੂਨ ਨੂੰ ਗੰਗਾ ਰਾਮ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਵੀਰਵਾਰ ਤੜਕੇ ਕਰੀਬ 4.30 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। 

ਦਿੱਲੀ ਪੁਲਸ ਵਲੋਂ ਜੀਵਨ ਸਿੰਘ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ,''ਸਾਡੇ ਪੁਲਸ ਫੋਰਸ ਦਾ ਇਕ ਬਹਾਦਰ ਯੋਧਾ ਕੋਵਿਡ-19 ਮਹਾਮਾਰੀ ਵਿਰੁੱਧ ਜੰਗ 'ਚ ਸ਼ਹੀਦ ਹੋ ਗਿਆ ਹੈ। ਇਸ ਕਠਿਨ ਸਮੇਂ 'ਚ ਏ.ਐੱਸ.ਆਈ. ਦੀਆਂ ਸੇਵਾਵਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਦਿੱਲੀ ਪੁਲਸ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ।'' ਦੱਸਣਯੋਗ ਹੈ ਕਿ ਕੋਰੋਨਾ ਨਾਲ ਦਿੱਲੀ ਪੁਲਸ ਦੇ ਹੁਣ ਤੱਕ 10 ਤੋਂ ਵੱਧ ਜਵਾਨਾਂ ਦੀ ਮੌਤ ਹੋ ਚੁਕੀ ਹੈ। ਲਗਭਗ 2 ਹਜ਼ਾਰ ਜਵਾਨ ਪੀੜਤ ਪਾਏ ਗਏ, ਜਿਨ੍ਹਾਂ 'ਚੋਂ 1300 ਸਿਹਤਮੰਦ ਹੋ ਚੁਕੇ ਹਨ। ਰਾਜਧਾਨੀ 'ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 48 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਨਫੈਕਟਡ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 104864 ਹੋ ਗਈ ਹੈ।


author

DIsha

Content Editor

Related News